post

Jasbeer Singh

(Chief Editor)

Punjab

ਜਲੰਧਰ ਫਾਸਟ ਟਰੈਕ ਕੋਰਟ ਨੇ ਸੁਣਾਈ 12 ਸਾਲਾਂ ਮਾਸੂਮ ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਨੂ

post-img

ਜਲੰਧਰ ਫਾਸਟ ਟਰੈਕ ਕੋਰਟ ਨੇ ਸੁਣਾਈ 12 ਸਾਲਾਂ ਮਾਸੂਮ ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੀ ਫਾਸਟ ਟਰੈਕ ਕੋਰਟ ਨੇ 12 ਸਾਲਾਂ ਮਾਸੂਮ ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਵੱਲੋਂ ਸੁਣਾਈ ਗਈ ਸਖਤ ਸਜ਼ਾ ਦੇ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜਿੰਨੀ ਦੇਰ ਤੱਕ ਦੋਸ਼ੀ ਦੀ ਜਾਨ ਨਹੀਂ ਨਿਕਲਦੀ ਫਾਂਸੀ `ਤੇ ਹੀ ਲਟਕਦਾ ਰਹਿਣ ਦਿੱਤਾ ਜਾਵੇ। ਦੱਸਣਯੋਗ ਹੈ ਕਿ ਮਾਮਲਾ ਫਰਵਰੀ 2021 ਦਾ ਹੈ ਜਦੋਂ ਥਾਣਾ ਗੁਰਾਇਆਂ ਵਿੱਚ 12 ਸਾਲਾਂ ਮਾਸੂਮ ਨੂੰ ਗੁਆਂਢੀ ਵੱਲੋਂ ਅਗ਼ਵਾ ਦਾ ਕੇਸ ਦਰਜ ਕੀਤਾ ਗਿਆ ਸੀ । ਜਾਣਕਾਰੀ ਅਨੁਸਾਰ ਦੋਸ਼ੀ ਨੇ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਪਹਿਲਾਂ ਉਸ ਨਾਲ ਜਬਰ-ਜਨਾਹ ਸੀ ਅਤੇ ਫਿਰ ਬੱਚੀ ਨੂੰ ਆਪਣੇ ਘਰ ਵਿੱਚ ਹੀ ਕਤਲ ਕਰਕੇ ਦੱਬ ਦਿੱਤਾ ਸੀ। ਗੁਰਾਇਆ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਪਹਿਲਾਂ ਬੱਚੀ ਦੀ ਗੁਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ। ਪਰੰਤੂ ਜਦੋਂ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਬੱਚੀ ਦਾ ਗੁਆਂਢੀ ਗੁਰਪ੍ਰੀਤ ਗੋਪੀ ਹੀ ਦੋਸ਼ੀ ਨਿਕਲਿਆ।ਪੁਲਸ ਨੇ ਬੱਚੀ ਦੀ ਲਾਸ਼ ਗੋਪੀ ਦੇ ਘਰ ਵਿਚੋਂ ਹੀ ਬਰਾਮਦ ਕੀਤੀ, ਜਿਸ ਨੂੰ ਖੁਰਦ-ਬੁਰਦ ਕਰਨ ਲਈ ਦੱਬਿਆ ਗਿਆ ਸੀ ।ਉਪਰੰਤ ਜਦੋਂ ਲਾਸ਼ ਦਾ ਮੈਡੀਕਲ ਕਰਵਾਇਆ ਗਿਆ ਤਾਂ ਖੁਲਾਸਾ ਹੋਇਆ ਕਿ ਦਰਿੰਦੇ ਵੱਲੋਂ ਮਾਸੂਮ ਬੱਚੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ ਸੀ।ਮਾਮਲੇ ਵਿੱਚ ਫਾਸਟ ਟਰੈਕ ਦੇ ਅਡੀਸ਼ਨਲ ਸੈਸ਼ਨ ਜੱਜ ਅਰਜਨਾ ਕੰਬੋਜ ਵੱਲੋਂ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਕੋਰਟ ਵੱਲੋਂ 12 ਸਾਲਾ ਮਾਸੂਮ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਫਾਂਸੀ ਸੁਣਾਈ ਗਈ ਹੈ।

Related Post