ਜਨਸੁਰਾਜ ਪਾਰਟੀ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਲਈ ਬਿਹਾਰ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ
- by Jasbeer Singh
- November 18, 2025
ਜਨਸੁਰਾਜ ਪਾਰਟੀ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਲਈ ਬਿਹਾਰ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ ਬਿਹਾਰ, 18 ਨਵੰਬਰ 2025 : ਬਿਹਾਰ ਵਿਧਾਨ ਸਭਾ ਚੋਣਾਂ ਵਿਚ ਜਨਸੁਰਾਜ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਨ ਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ ਲਈ। ਨਿਤੀਸ਼ ਕੁਮਾਰ ਨੇ ਦਿੱਤੀ ਜਿੱਤਣ ਵਾਲਿਆਂ ਨੂੰ ਵਧਾਈ ਬਿਹਾਰ ਚੋਣਾਂ ਵਿਚ ਹਾਰ ਦਾ ਮੂੰਹ ਦੇਖਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ “ਅਸੀਂ ਕੁਝ ਗਲਤੀਆਂ ਜ਼ਰੂਰ ਕੀਤੀਆਂ ਹੋਣਗੀਆਂ, ਜਿਸ ਕਾਰਨ ਅਸੀਂ ਅਜਿਹਾ ਨਤੀਜਾ ਦਿੱਤਾ । ਜਨਤਾ ਨੇ ਸਾਨੂੰ ਨਹੀਂ ਚੁਣਿਆ। ਜਨਤਾ ਨੇ ਸਾਡੇ ‘ਤੇ ਭਰੋਸਾ ਨਹੀਂ ਕੀਤਾ। ਇਸ ਹਾਰ ਦੀ ਜਿ਼ੰਮੇਵਾਰੀ ਪੂਰੀ ਤਰ੍ਹਾਂ ਮੇਰੇ ‘ਤੇ ਹੈ। ਅਸੀਂ ਜੋ ਕੋਸਿਸ਼ਾਂ ਕੀਤੀਆਂ ਉਹ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਵਿਚ ਅਸਫਲ ਰਹੇ। ਪ੍ਰ਼ਸ਼ਾਂਤ ਕਿਸ਼ੋਰ ਨੇ ਸਰਕਾਰ ਨੂੰ ਕੀਤੀ ਔਰਤਾਂ ਨੂੰ ਦੋ ਲੱਖ ਰੁਪਏ ਦੇਣ ਦੀ ਅਪੀਲ ਜਨ ਸੁਰਾਜ ਪਾਰਟੀ ਦੇ ਸੂਤਰਧਾਰ ਪ੍ਰਸ਼ਾਂਤ ਕਿਸ਼ੋਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਔਰਤਾਂ ਨੂੰ ਦਸ ਹਜ਼ਾਰ ਰੁਪਏ ਦਿੱਤੇ ਗਏ ਹਨ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਦੋ ਲੱਖ ਰੁਪਏ ਦਿੱਤੇ ਜਾਣ। ਪ੍ਰਸ਼ਾਂਤ ਕੁਮਾਰ ਨੇ ਆਪਣੇ ਉਸ ਦਿੱਤੇ ਬਿਆਨ ਵਿਚ ਜੇਕਰ ਚੋਣਾਂ ਵਿਚ ਜਨਤਾ ਦਲ ਯੂ ਨੂੰ 25 ਤੋਂ ਵਧ ਸੀਟਾਂ ਮਿਲੀਆਂ ਤਾਂ ਉਹ ਰਾਜਨੀਤੀ ਤੋਂ ਸੰਨਿਆਂ ਲੈ ਲੈਣਗੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜਨਸੁਰਾਜ ਪਾਰਟੀ ਵਿਚ ਕੋਈ ਅਹੁਦਾ ਹੀ ਨਹੀਂ ਹੈ ਤੇ ਫਿਰ ਉਹ ਕਿਹੜੇ ਹੱਕ ਤੋਂ ਸੰਨਿਆਸ ਲੈ ਲੈਣ ਕਿਉਂਕਿ ਮੈਂ ਰਾਜਨੀਤੀ ਨਹੀਂ ਕਰ ਰਿਹਾ ਹਾਂ।
