ਜਨਸੇਵਾ ਸੁਸਾਇਟੀ ਵੱਲੋਂ ਲਾਲੀ ਸਿੱਧੂ ਦਾ ਸਨਮਾਨ : ਡਾ ਧੀਰ ਸਿੰਘ
- by Jasbeer Singh
- December 30, 2024
ਜਨਸੇਵਾ ਸੁਸਾਇਟੀ ਵੱਲੋਂ ਲਾਲੀ ਸਿੱਧੂ ਦਾ ਸਨਮਾਨ : ਡਾ ਧੀਰ ਸਿੰਘ ਨਾਭਾ : ਪਿੰਡ ਕਕਰਾਲਾ ਦੇ ਨੇੜਲੇ ਇਲਾਕਿਆਂ ਵਿਚ ਅਤੇ ਨਾਭਾ ਸ਼ਹਿਰ ਵਿੱਚ ਡਾਕਟਰ ਧੀਰ ਸਿੰਘ ਸੰਸਥਾਪਕ ਜਨਰਲ ਸਕੱਤਰ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ, ਆਪਣੀ ਸਿਲਵਰ ਜੁਬਲੀ ਮਨਾ ਚੁੱਕੀ , ਪੰਜਾਬ ਸਰਕਾਰ ਤੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਕਰ ਚੁੱਕੀ ਸਵੈ ਸੇਵੀ ਸੰਸਥਾ ਜਨਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈੱਸ ਰਜਿ ਪਿੰਡ ਕਕਰਾਲਾ,ਨਾਭਾ ਵੱਲੋਂ ਅੱਜ ਇੱਕ ਵਿਸ਼ੇਸ਼ ਇਕੱਠ ਪ੍ਰਧਾਨ ਸ ਭਗਵਾਨ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਸੁਸਾਇਟੀ ਦੇ ਬਲੱਡ ਡੋਨੇਸਨ ਕੋਔਡੀਨੇਟਰ ਸ੍ਰੀ ਵਿਕਾਸ ਮਿੱਤਲ ਅਤੇ ਸੀਨੀਅਰ ਮੈਂਬਰ ਹਰਭਜਨ ਸਿੰਘ ਸਰਾਓ ਨੇ ਦੱਸਿਆ ਕਿ ਮੀਟਿੰਗ ਵਿੱਚ ਸੁਸਾਇਟੀ ਵੱਲੋਂ ਪਿਛਲੇ ਸਮਿਆਂ ਵਿੱਚ ਸੁਸਾਇਟੀ ਵੱਲੋਂ ਕੀਤੇ ਕਾਰਜਾਂ ਦੀ ਚਰਚਾ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ ਗਈਆਂ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸੁਸਾਇਟੀ ਨੂੰ ਸਮਰਥਨ ਅਤੇ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਸੁਸਾਇਟੀ ਦੇ ਸਹਿਯੋਗੀ ਕਕਰਾਲਾ ਪਿੰਡ ਦੇ ਜੰਮਪਲ ਅਤੇ ਕਨੇਡਾ ਨਿਵਾਸੀ, ਭਾਰਤਿੰਦਰ ਸਿੰਘ ਸਿੱਧੂ ""ਲਾਲੀ ਸਿੱਧੂ "" ਵੱਲੋਂ ਪਿਛਲੇ ਸਮੇਂ ਵਿੱਚ ਸੁਸਾਇਟੀ ਨੂੰ ਦਿੱਤੇ ਸਹਿਯੋਗ ਲਈ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਅਤੇ ਪੰਜਾਬੀ ਮਾਂ ਬੋਲੀ ਦੀ ਪ੍ਰਤੀਕ ਲੋਈ ਦੇਕੇ ਸਨਮਾਨਿਤ ਕੀਤਾ ਗਿਆ । ਭਾਰਤਿੰਦਰ ਸਿੰਘ ਸਿੱਧੂ ਵੱਲੋਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅੱਗੇ ਤੋਂ ਵੀ ਸੁਸਾਇਟੀ ਨੂੰ ਹੋਰ ਮੱਦਦ ਦੇਣ ਦਾ ਐਲਾਨ ਕੀਤਾ ਗਿਆ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਕੈਸ਼ੀਅਰ ਸ ਗੁਰਮੇਲ ਸਿੰਘ ਛੱਜੂ ਭੱਟ, ਅਮਰੀਕ ਸਿੰਘ ਕਕਰਾਲਾ, ਨਿਰਭੈ ਸਿੰਘ, ਅਮਰੀਕ ਸਿੰਘ ਬੌੜਾਂ ਅਤੇ ਲਖਵਿੰਦਰ ਸਿੰਘ ਸ਼ਾਮਲ ਹੋਏ ।
