
ਜੇ. ਸੀ. ਬੀ. ਤੇਜ਼ਰਫ਼ਤਾਰ ਨਾਲ ਲਿਆ ਕੇ ਮਾਰਨ ਤੇ ਇਕ ਦੀ ਮੌਤ ਤੇ ਤਿੰਨ ਤੇ ਕੇਸ ਦਰਜ
- by Jasbeer Singh
- June 19, 2025

ਜੇ. ਸੀ. ਬੀ. ਤੇਜ਼ਰਫ਼ਤਾਰ ਨਾਲ ਲਿਆ ਕੇ ਮਾਰਨ ਤੇ ਇਕ ਦੀ ਮੌਤ ਤੇ ਤਿੰਨ ਤੇ ਕੇਸ ਦਰਜ ਪਟਿਆਲਾ, 19 ਜੂਨ : ਥਾਣਾ ਪਸਿਆਣਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 281, 106 (1), 324 (4) ਬੀ. ਐਨ. ਐਸ. ਤਹਿਤ ਜੇ. ਸੀ. ਬੀ ਮਸ਼ੀਨ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇਦੋਹਾਂ ਦੀ ਮੌਤ ਹੋ ਜਾਣ ਤੇਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਡਰਾਇਵਰ ਉਮਾ ਸ਼ੰਕਰ ਪੁੱਤਰ ਅਮਰ ਰਾਮ ਵਾਸੀ ਦੇਸੀਆ ਬਸਟ ਜਿਲਾ ਬੇਪੀਆ ਬਿਹਾਰ, ਜੇ.ਸੀ.ਬੀ ਦਾ ਮਾਲਕ ਮਨਪ੍ਰੀਤ ਸਿੰਘ ਪੁੱਤਰ ਮਲੀਕਤ ਸਿੰਘ ਵਾਸੀ ਰਾਮਪੁਰਾ ਫੂਲ ਜਿਲਾ ਬਠਿੰਡਾ ਅਤੇ ਠੇਕੇਦਾਰ ਸੋਰਵ ਦੁਗਲ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰ. 40-ਈ ਪ੍ਰਤਾਪ ਨਗਰ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਰਹਾਲੀ ਥਾਣਾ ਪਸਿਆਣਾ ਨੇ ਦੱਸਿਆ ਕਿ 17 ਜੂਨ 2025 ਨੂੰ ਉਸਦਾ ਭਤੀਜਾ ਤੇਜਿੰਦਰ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਕਰਹਾਲੀ ਨਾਲ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਗੁਰਦੁਆਰਾ ਕਰਹਾਲੀ ਸਾਹਿਬ ਜਾ ਰਿਹਾ ਸੀ ਤਾਂ ਜੇ. ਸੀ. ਬੀ. ਚਲਾ ਰਹੇ ਡਰਾਇਵਰ ਨੇਆਪਣੀ ਜੇ. ਸੀ. ਬੀ. ਮਸ਼ੀਨ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਤੇਜਿੰਦਰ ਸਿੰਘ ਹੋਰਾਂ ਵਿੱਚ ਮਾਰੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।