
National
0
ਜਤਿੰਦਰ ਮਿਸ਼ਰਾ ਸੰਭਾਲਿਆ ਪੱਛਮੀ ਹਵਾਈ ਕਮਾਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
- by Jasbeer Singh
- January 2, 2025

ਜਤਿੰਦਰ ਮਿਸ਼ਰਾ ਸੰਭਾਲਿਆ ਪੱਛਮੀ ਹਵਾਈ ਕਮਾਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਨਵੀਂ ਦਿੱਲੀ : ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਨੇ ਅੱਜ ਭਾਰਤੀ ਹਵਾਈ ਸੈਨਾ ਦੀ ਪੱਛਮੀ ਹਵਾਈ ਕਮਾਨ ਦੇ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਪੱਛਮੀ ਹਵਾਈ ਕਮਾਨ ਸੰਵੇਦਨਸ਼ੀਲ ਲੱਦਾਖ ਸੈਕਟਰ ਦੇ ਨਾਲ ਨਾਲ ਉੱਤਰੀ ਭਾਰਤ ਦੇ ਕੁਝ ਹੋਰ ਹਿੱਸਿਆਂ ’ਚ ਹਵਾਈ ਖੇਤਰ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਸੰਭਾਲਦੀ ਹੈ। ਭਾਰਤ ਹਵਾਈ ਸੈਨਾ ਅਨੁਸਾਰ ਏਅਰ ਮਾਰਸ਼ਲ ਮਿਸ਼ਰਾ ਕੋਲ ਤਿੰਨ ਹਜ਼ਾਰ ਘੰਟੇ ਤੋਂ ਵੱਧ ਉਡਾਣ ਦਾ ਤਜਰਬਾ ਹੈ । ਉਹ ਏਅਰ ਮਾਰਸ਼ਲ ਪੰਕਜ ਮੋਹਨ ਸਿਨਹਾ ਦੀ ਥਾਂ ਲੈਣਗੇ ਜੋ 39 ਸਾਲਾਂ ਤੋਂ ਵੱਧ ਦੀ ਵਿਲੱਖਣ ਸੇਵਾ ਮਗਰੋਂ ਸੇਵਾਮੁਕਤ ਹੋਏ ਸਨ। ਏਅਰ ਮਾਰਸ਼ਲ ਮਿਸ਼ਰਾ ਨੂੰ ਛੇ ਦਸੰਬਰ 1986 ਨੂੰ ਭਾਰਤੀ ਹਵਾਈ ਸੈਨਾ ’ਚ ਲੜਾਕੂ ਪਾਇਲਟ ਵਜੋਂ ਨਿਯੁਕਤ ਕੀਤਾ ਗਿਆ ਸੀ ।