post

Jasbeer Singh

(Chief Editor)

Patiala News

ਜੁਆਇੰਟ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ ਵੱਲੋਂ ਈ.ਵੀ.ਐਮ. ਵੇਅਰਹਾਊਸ ਦੀ ਜਾਂਚ

post-img

ਜੁਆਇੰਟ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ ਵੱਲੋਂ ਈ.ਵੀ.ਐਮ. ਵੇਅਰਹਾਊਸ ਦੀ ਜਾਂਚ ਰਾਜਨੀਤਿਕ ਪਾਰਟੀ ਦੇ ਨੁਮਾਂਇੰਦਿਆਂ ਨੂੰ ਈ.ਵੀ.ਐਮ. ਅਤੇ ਸੇਫ਼ਟੀ ਉਪਕਰਨਾਂ ਬਾਰੇ ਦਿੱਤੀ ਜਾਣਕਾਰੀ ਪਟਿਆਲਾ , 26 ਅਗਸਤ 2025 : ਜੁਆਇੰਟ ਮੁੱਖ ਚੋਣ ਅਫ਼ਸਰ ਪੰਜਾਬ ਸਕੱਤਰ ਸਿੰਘ ਬੱਲ ਵੱਲੋਂ ਈ. ਵੀ. ਐਮ. ਵੇਅਰਹਾਊਸ ਦੀ ਜਾਂਚ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ , ਬੀ.ਡੀ.ਪੀ.ਓ -ਕਮ -ਨੋਡਲ ਅਫ਼ਸਰ ਈ. ਵੀ. ਐਮ., ਮਨਦੀਪ ਸਿੰਘ, ਚੋਣ ਤਹਿਸੀਲਦਾਰ ਵਿਜੈ ਕੁਮਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦੇ ਹਾਜ਼ਰ ਸਨ । ਉਹਨਾਂ ਵੇਅਰਹਾਊਸ ਵਿੱਚ ਤਾਇਨਾਤ ਪੁਲਿਸ ਗਾਰਦ ਦਾ ਜਾਇਜ਼ਾ ਲਿਆ ਅਤੇ ਲਾਗ ਬੁੱਕ ਦੀ ਜਾਂਚ ਵੀ ਕੀਤੀ। ਇਸ ਦੌਰਾਨ ਉਹਨਾਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ । ਜੁਆਇੰਟ ਮੁੱਖ ਚੋਣ ਅਫ਼ਸਰ ਵੱਲੋਂ ਪਾਰਟੀਆਂ ਦੇ ਨੂਮਾਇੰਦਿਆਂ ਨੂੰ ਲੋਕ ਸਭਾ/ਵਿਧਾਨ ਸਭਾ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਈ. ਵੀ. ਐਮਜ਼. ਦੇ ਰੱਖ ਰਖਾਵ ਅਤੇ ਸੇਫ਼ਟੀ ਉਪਕਰਨਾ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੀ ਵਰਤੋਂ ਦੇ ਵੱਖ-ਵੱਖ ਪੜਾਵਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ । ਇਸ ਤੋਂ ਇਲਾਵਾ ਚੋਣਾਂ ਦੌਰਾਨ ਇਹਨਾਂ ਦੀ ਤਿਆਰੀ ਅਤੇ ਸੰਭਾਲ ਦੀ ਪ੍ਰਕ੍ਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਹ ਕੰਮ ਸਮੇਂ ਤੇ ਹਦਾਇਤਾਂ ਅਨੁਸਾਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਜੁਆਇੰਟ ਮੁੱਖ ਚੋਣ ਅਫ਼ਸਰ ਨੇ ਬੂਥ ਲੈਵਲ ਏਜੰਟ ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ ਅਤੇ ਅਪੀਲ ਕੀਤੀ ਕਿ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਿਲ੍ਹੇ ਦੇ ਹਰ ਪੋਲਿੰਗ ਸਟੇਸ਼ਨ ਤੇ ਇਕ ਬੂਥ ਲੈਵਲ ਏਜੰਟ ਨਿਯੂਕਤ ਕਰਕੇ ਫਾਰਮ ਬੀ.ਐਲ.ਏ. 2 ਵਿੱਚ ਦਰਜ ਕੀਤਾ ਜਾਵੇ । ਇਸ ਸੂਚੀ ਨੂੰ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕੋਲ ਭੇਜਿਆ ਜਾਵੇ ਤਾਂ ਜੋ ਬੂਥ ਲੈਵਲ ਅਫ਼ਸਰ ਨਾਲ ਤਾਲਮੇਲ ਕਰਕੇ ਐਸ. ਐਸ. ਆਰ. ਅਤੇ ਐਸ. ਆਈ. ਆਰ. ਦੌਰਾਨ ਕੰਮ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਚੋਂਣਾਂ ਦੌਰਾਨ ਕਿਸੇ ਵੀ ਸ਼ਿਕਾਇਤ ਤੋਂ ਬਚਿਆ ਜਾ ਸਕੇ ।

Related Post