post

Jasbeer Singh

(Chief Editor)

Patiala News

ਕਾ. ਰਣਬੀਰ ਢਿੱਲੋਂ ਨਮਿਤ ਸ਼ੋਕ ਸਭਾ ਸਮੇਂ ਆਗੂਆਂ ਨੇ ਪ੍ਰਗਟਾਏ ਆਪਣੇ ਵਿਚਾਰ : ਦਰਸ਼ਨ ਲੁਬਾਣਾ

post-img

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਆਮ ਲੋਕਾਂ—ਮੁਲਾਜਮਾਂ—ਪੈਨਸ਼ਨਰਾਂ ਲਈ ਕੇਂਦਰੀ ਬਜਟ ਨਿਰਾਸ਼ਾ ਜਨਕ ਕਾ. ਰਣਬੀਰ ਢਿੱਲੋਂ ਨਮਿਤ ਸ਼ੋਕ ਸਭਾ ਸਮੇਂ ਆਗੂਆਂ ਨੇ ਪ੍ਰਗਟਾਏ ਆਪਣੇ ਵਿਚਾਰ : ਦਰਸ਼ਨ ਲੁਬਾਣਾ ਪਟਿਆਲਾ 24 ਜੁਲਾਈ, ਇੱਥੇ ਜਥੇਬੰਦੀ ਦੇ ਦਫਤਰ ਰਾਜਪੁਰਾ ਕਾਲੋਨੀ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮ ਆਗੂਆਂ ਨੇ ਟਰੇਡ ਯੂਨੀਅਨ ਲਹਿਰ ਦੇ ਭਿਸਮ ਪਿਤਾਮਾ ਕਾ. ਰਣਬੀਰ ਸਿੰਘ ਢਿੱਲੋਂ ਵਲੋਂ ਮੁਲਾਜਮ ਵਰਗ ਨੂੰ ਸਮਰਪਿਤ ਹੋ ਕੇ ਆਪਣੇ ਜੀਵਨ ਦੇ 60 ਸਾਲ ਤੋਂ ਵੀ ਵੱਧ ਸਮਾਂ ਲਗਾਉਣ ਤੇ ਅਨੇਕਾ ਪ੍ਰਾਪਤੀ ਕਰਨ ਵਾਲੇ ਆਗੂ ਨਮੀਤ ਸੋਕ ਸਭਾ ਕਰਕੇ ਆਪਣੇ ਸ਼ਰਧਾ ਸੂਮਨ ਭੇਟੇ ਕੀਤੇ। ਇਸ ਮੌਕੇ ਤੇ ਮੁਲਾਜਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਗੁਰਦਰਸ਼ਨ ਸਿੰਘ, ਮਾਧੋ ਰਾਹੀ, ਸਵਰਨ ਸਿੰਘ ਬੰਗਾ, ਰਾਮ ਲਾਲ ਰਾਮਾ, ਕਮਲਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਵਿਛੋੜੇ ਨਾਲ ਮੁਲਾਜਮ ਲਹਿਰ ਦੇ ਇੱਕ ਯੁੱਗ ਦੀ ਸਮਾਪਤੀ ਹੋਈ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਮੁਲਾਜਮ ਲਹਿਰ ਦੇ ਆਗੂ ਸਾਥੀ ਸੱਜਣ ਸਿੰਘ ਵਿਛੋੜਾ ਦੇ ਗਏ ਸਨ, ਹੁਣ ਸਾਥੀ ਢਿਲੋਂ ਚਲੇ ਗਏ। ਇਹਨਾਂ ਦੋਵੋ ਆਗੂਆਂ ਨੇ ਮੁਲਾਜਮਾ ਦੀ ਖਿਡੀ ਹੋਈ ਲਹਿਰ ਨੂੰ ਇੱਕ ਪਲੇਟ ਫਾਰਮ ਤੇ ਲਿਆ ਕੇ ਮਰਨ ਵਰਤ ਰੱਖਕੇ ਆਪਦੀ ਚਰਬੀ ਮੁਲਾਜਮ ਲਹਿਰ ਦੀ ਜ਼ੋਤ ਵਿੱਚ ਪਾਈ ਤੇ 6 ਵੇਤਨ ਕਮਿਸ਼ਨ ਸਮੇਤ ਅਨੇਕਾਂ ਪ੍ਰਾਪਤੀਆਂ ਕੀਤੀਆਂ । ਆਗੂਆਂ ਨੇ ਇਸ ਮੌਕੇ ਕਿਹਾ ਕਿ ਕੇਂਦਰੀ ਬੱਜਟ ਆਮ ਲੋਕਾਂ, ਮੁਲਾਜਮਾਂ, ਪੈਨਸ਼ਨਰਾਂ ਅਤੇ ਕਿਰਤੀਆਂ ਦੀਆ ਆਸਾਂ ਤੋਂ ਬਿਲਕੁਲ ਉਲਟ ਹੈ ਤੇ ਇਸ ਬੱਜਟ ਵਿੱਚ ਬਾਡਰ ਸਟੇਟ ਪੰਜਾਬ ਲਈ ਕੁੱਝ ਵੀ ਐਲਾਨ ਨਹੀਂ ਕੀਤਾ, ਬੇ ਰੋਜਗਾਰਾਂ ਲਈ ਅਤੇ ਦਲੀਤ ਲਈ ਵੀ ਇਹ ਬਜਟ ਨਿਰਾਸ਼ਾ ਜਨਕ ਹੈ। ਇਹਨਾਂ ਆਗੂਆਂ ਕਿਹਾ ਕਿ ਪੰਜਬ ਦੇ ਮੁੱਖ ਮੰਤਰੀ ਵਲੋਂ ਜਲੰਧਰ ਜਿਮਨੀ ਚੋਣਾਂ ਸਮੇਂ ਨਿਸ਼ਚਿਤ ਕੀਤੀ ਮੀਟਿੰਗ ਤੋਂ ਹੁਣ ਭੱਜ ਰਹੇ ਹਨ। ਕੇਂਦਰੀ ਦੀਆਂ ਤੇ ਪੰਜਾਬ ਦੀਆਂ ਮੁਲਾਜਮ, ਪੈਨਸ਼ਨਰ ਅਤੇ ਕੱਚੇ ਮੁਲਾਜਮ ਮਾਰੂ ਨੀਤੀਆਂ ਤੇ 2004 ਦੀ ਪੈਨਸ਼ਨ ਬਹਾਲੀ ਤੋਂ ਪਾਸਾ ਵੱਟਣ ਦਾ ਜ਼ੋਰਦਾਰ ਪਿੱਟ ਸਿਆਪਾ ਕੀਤੇ ਜਾਣ ਯੋਗ ਹੈ । ਇਸ ਮੌਕੇ ਤੇ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਸ਼ਿਵ ਚਰਨ, ਰਾਮ ਕੈਲਾਸ਼, ਮੱਖਣ ਸਿੰਘ, ਮੇਘੂ ਰਾਮ, ਪ੍ਰਕਾਸ਼ ਲੁਬਾਣਾ, ਕਾਕਾ ਸਿੰਘ, ਹਰਬੰਸ ਸਿੰਘ, ਇੰਦਰਪਾਲ ਵਾਲਿਆ, ਗੁਰਿੰਦਰ ਗੁਰੀ, ਲਖਵੀਰ ਸਿੰਘ, ਚੰਦਰ ਭਾਨ, ਰਾਮ ਜ਼ੋਧਾ, ਸਤਿਨਰਾਇਣ ਗੋਨੀ, ਦਲਜੀਤ ਸਿੰਘ ਆਦਿ ਹਨ ।

Related Post