
ਕਾਰਗਿੱਲ ਵਿਜੇ ਦਿਵਸ਼ ਮੋਕੇ ਗੀਤਾਂ ਅਤੇ ਭਾਸ਼ਣ ਮੁਕਾਬਲੇ ਹੋਣਗੇ : ਪ੍ਰਮਿੰਦਰ ਕੌਰ ਮਨਚੰਦਾ
- by Jasbeer Singh
- July 24, 2024

ਕਾਰਗਿੱਲ ਵਿਜੇ ਦਿਵਸ਼ ਮੋਕੇ ਗੀਤਾਂ ਅਤੇ ਭਾਸ਼ਣ ਮੁਕਾਬਲੇ ਹੋਣਗੇ : ਪ੍ਰਮਿੰਦਰ ਕੌਰ ਮਨਚੰਦਾ ਭਾਰਤ ਦੀ ਕਾਰਗਿੱਲ ਵਿਜੇ ਦਿਵਸ਼ ਦੀ 25ਵੀ ਵਰੇ ਗੰਢ ਮੌਕੇ 26 ਜੁਲਾਈ ਨੂੰ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਵਿਖੇ ਸਵੇਰੇ 10 ਵਜੇ ਅੰਤਰ ਸਕੂਲ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ, ਦੇਸ਼ ਪਿਆਰ ਦੇ ਗੀਤ ਗਾਉਣਗੇ ਅਤੇ ਸੈਨਿਕਾਂ, ਪੁਲਿਸ, ਐਨ ਡੀ ਆਰ ਐਫ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਜਵਾਨਾਂ ਦੀਆਂ ਕੁਰਬਾਨੀਆਂ, ਸਮਸਿਆਵਾਂ, ਮਾਨਵਤਾ ਨੂੰ ਬਚਾਉਣ ਦੀ ਬਹਾਦਰੀ ਅਤੇ ਦੇਸ਼ ਸਮਾਜ ਲੋਕਾਂ ਪ੍ਰਤੀ ਵਫ਼ਾਦਾਰੀਆਂ ਬਾਰੇ ਵਿਚਾਰ ਪ੍ਰਗਟ ਕਰਨਗੇ, ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ, ਨਸ਼ਾ ਛੁਡਾਊ ਕੇਂਦਰ ਪਟਿਆਲਾ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਬੱਚਿਆਂ ਅਤੇ ਨੋਜਵਾਨਾਂ ਨੂੰ ਨਸ਼ਿਆਂ, ਅਪਰਾਧਾਂ, ਬਿਮਾਰੀਆਂ ਅਤੇ ਪ੍ਰਦੇਸੀ ਹੋਣ ਤੋਂ ਬਚਾਉਣ ਲਈ ਉਨ੍ਹਾਂ ਅੰਦਰ, ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਮਾਪਿਆਂ, ਬਜ਼ੁਰਗਾਂ, ਮਾਤ੍ਰ ਭੂਮੀ, ਵਾਤਾਵਰਨ ਪ੍ਰਤੀ ਪ੍ਰੇਮ, ਹਮਦਰਦੀ, ਸਬਰ ਸ਼ਾਂਤੀ, ਭਰਨਾ ਜ਼ਰੂਰੀ ਹਨ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸ਼ ਮੌਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ, ਗਿਆਨ ਸਨਮਾਨ ਅਤੇ ਰਾਸ਼ਟਰ ਪ੍ਰੇਮ, ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ, ਉੱਨਤੀ ਸਬਰ ਸ਼ਾਂਤੀ ਸਤੁੰਸ਼ਟੀ ਨਾਲ ਸਬੰਧਤ ਵਿਸ਼ਿਆਂ ਬਾਰੇ ਅੰਤਰ ਸਕੂਲ ਮੁਕਾਬਲੇ ਕਰਵਾਕੇ ਮਨਾਏ ਜਾਂਦੇ ਹਨ ਤਾਂ ਜੋਂ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਹ ਕਿਤਾਬਾਂ ਦੀ ਜਾਣਕਾਰੀ ਦੇ ਨਾਲ ਨਾਲ, ਮਹਾਨ ਵਿਦਵਾਨਾਂ, ਦੇਸ਼ ਸਮਾਜ ਨੂੰ ਪਿਆਰ ਅਤੇ ਕੁਰਬਾਨੀਆਂ ਕਰਨ ਵਾਲਿਆਂ ਬਾਰੇ ਗਿਆਨ ਮਿਲਦੇ ਰਹਿਣ ਅਤੇ ਉਹ ਦੇਸ਼, ਸਮਾਜ, ਘਰ ਪਰਿਵਾਰਾਂ, ਮਾਨਵਤਾ ਅਤੇ ਵਾਤਾਵਰਨ ਦੇ ਰਖਵਾਲੇ ਅਤੇ ਮਦਦਗਾਰ ਦੋਸਤ ਬਣ ਜਾਣ ।