post

Jasbeer Singh

(Chief Editor)

Sports

ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਜਿੱਤੇ ਗੋਲਡ ਮੈਡਲ

post-img

ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਜਿੱਤੇ ਗੋਲਡ ਮੈਡਲ - ਸਨੌਰ ਦੀ ਟੀਮ ਨੂੰ 14-0 ਦੇ ਵੱਡੇ ਫਰਕ ਨਾਲ ਹਰਾਇਆ, ਸਟੇਟ ’ਚ ਬਣਾਈ ਥਾਂ ਪਟਿਆਲਾ : ‘ਖੇਡਾਂ ਵਤਨ ਪੰਜਾਬ ਦੀਆਂ’ 2024 ਸੀਜਨ-3 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ 23 ਸਤੰਬਰ ਤੋਂ ਲਗਾਤਾਰ ਜਾਰੀ ਹੈ। ਇਸ ਤਹਿਤ ਅੰਡਰ-14 ਦੀ ਸਰਕਲ ਸਟਾਇਲ ਕਬੱਡੀ ਦੇ ਮੈਚ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੇ ਖੇਡ ਗਰਾਊਂਡ ਵਿੱਚ ਖੇਡੇ ਗਏ, ਜਿੱਥੇ ਪਟਿਆਲਾ ਸ਼ਹਿਰੀ ਦੀ ਟੀਮ ਨੇ ਸਨੌਰ ਦੀ ਟੀਮ ਨੂੰ 14-0 ਨੂੰ ਵੱਡੇ ਅੰਤਰ ਨਾਲ ਹਰਾਅ ਕੇ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਸਟੇਟ ਖੇਡਣ ਲਈ ਰਾਹ ਪੱਧਰਾ ਕਰ ਲਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੇ ਪੀਟੀਆਈ ਪੂਨਮ ਰਾਣੀ ਅਤੇ ਕਬੱਡੀ ਕੋਚ ਜਸਵੀਰ ਜੱਸਾ ਤਰੈਂ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਟੀਮ ਦੇ ਕਬੱਡੀ ਖਿਡਾਰੀ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਖੇਡਾਂ ਵਿੱਚ ਭਾਗ ਲੈ ਕੇ ਮੱਲਾਂ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਇਸ ਗੋਡਲ ਮੈਡਲ ਜੇਤੂ ਕਬੱਡੀ ਟੀਮ ਦੀ ਚੋਣ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਲਈ ਹੋ ਚੁੱਕੀ ਹੈ ਜੋ ਦਸੰਬਰ 2024 ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਸਮਾਣਾ, ਪਾਤੜਾਂ ਅਤੇ ਭੁਨਰਹੇੜੀ ਦੀ ਕਬੱਡੀ ਟੀਮ ਨੂੰ ਹਰਾਅ ਕੇ ਫਾਈਨਲ ਮੈਚ ਸਨੌਰ ਦੀ ਟੀਮ ਨਾਲ ਖੇਡਿਆ। ਜਿਸ ਵਿੱਚ 14-0 ਦੇ ਵੱਡੇ ਅੰਤਰ ਨਾਲ ਮੈਚ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਸਟੇਟ ਖੇਡਣ ਲਈ ਆਪਣਾ ਰਸਤਾ ਸਾਫ ਕੀਤਾ ਹੈ। ਇਸ ਕਬੱਡੀ ਟੀਮ ਦਾ ਕੈਪਟਨ ਯੁਵਰਾਜ ਸਿੰਘ ਯੁਵੀ ਅਤੇ ਉਪ ਕੈਪਟਨ ਗਗਨਦੀਪ ਸਿੰਘ ਮੱਟੂ ਹਨ, ਜੋ ਖਿਡਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਇਸ ਕਬੱਡੀ ਟੀਮ ਵੱਲੋਂ ਗੋਲਡ ਮੈਡਲ ਹਾਸਲ ਕਰਨ ’ਤੇ ਡਕਾਲਾ ਸਕੂਲ ਦੇ ਪ੍ਰਿੰਸੀਪਲ ਸੀਮਾ ਰਾਣੀ ਨੇ ਪੀਟੀਆਈ ਪੂਨਮ ਰਾਣੀ, ਕਬੱਡੀ ਜਸਵੀਰ ਜੱਸਾ ਤਰੈਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ।

Related Post