post

Jasbeer Singh

(Chief Editor)

Latest update

ਕਲਯੁਗੀ ਪਿਤਾ ਨੇ ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ, 14 ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

post-img

ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ 14 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਹੀ ਨਹੀਂ ਬਣਾਇਆ ਬਲਕਿ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਕਈ ਵਾਰ ਜਬਰ ਜਨਾਹ ਕੀਤਾ। ਇਹ ਕਾਰਾ ਉਸ ਦੇ ਭਰਾ ਨੇ ਵੇਖਿਆ ਤੇ ਆਪਣੀ ਤਾਈ ਨੂੰ ਦੱਸ ਦਿੱਤਾ ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜ ਗਿਆ ਅਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ 14 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਹੀ ਨਹੀਂ ਬਣਾਇਆ ਬਲਕਿ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਕਈ ਵਾਰ ਜਬਰ ਜਨਾਹ ਕੀਤਾ। ਇਹ ਕਾਰਾ ਉਸ ਦੇ ਭਰਾ ਨੇ ਵੇਖਿਆ ਤੇ ਆਪਣੀ ਤਾਈ ਨੂੰ ਦੱਸ ਦਿੱਤਾ ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜ ਗਿਆ ਅਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। 14 ਸਾਲਾ ਪੀੜਤ ਕੁੜੀ ਨੇ ਦੱਸਿਆ ਕਿ 8 ਮਈ ਦੀ ਰਾਤ ਕਰੀਬ 12 ਵਜੇ ਉਸ ਦੇ ਪਿਤਾ ਨੇ ਆਵਾਜ਼ ਦੇ ਉਸ ਨੂੰ ਉਠਾਇਆ ਅਤੇ ਆਪਣੇ ਕੋਲ ਪੈਣ ਲਈ ਕਿਹਾ। ਉਸ ਨੇ ਮਨਾ ਵੀ ਕੀਤਾ ਪਰ ਉਸ ਨੇ ਜਬਰੀ ਉਸ ਨੂੰ ਲਿਟਾ ਲਿਆ ਤੇ ਜਬਰ ਜਨਾਹ ਕੀਤਾ, ਉਸ ਦੇ ਪਿਤਾ ਨੇ ਪਹਿਲਾਂ ਵੀ ਦੋ ਵਾਰ ਉਸ ਨਾਲ ਅਜਿਹਾ ਕਾਰਾ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਰਾਤ ਦੀ ਉਕਤ ਘਟਨਾ ਦੌਰਾਨ ਉਸ ਦੇ ਭਰਾ ਨੇ ਵੀ ਇਹ ਕਾਰਾ ਵੇਖ ਲਿਆ ਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ ਜ਼ਿਆਦਾ ਹੋਣ ਕਰ ਕੇ ਕੋਈ ਨਾ ਆਇਆ। ਸਵੇਰੇ ਉਸ ਦੇ ਭਰਾ ਨੇ ਸਾਰੀ ਘਟਨਾ ਆਪਣੀ ਤਾਈ ਨੂੰ ਦੱਸੀ ਤੇ ਤਾਈ ਨੇ ਉਸ ਦੀ ਮਾਤਾ ਅੱਗੇ ਸਾਰਾ ਖੁਲਾਸਾ ਕਰ ਦਿੱਤਾ। ਇਸ ਤੋਂ ਬਾਅਦ ਉਹ ਦੋਵੇਂ ਜਣੀਆਂ ਪੀੜਤ ਕੁੜੀ ਨੂੰ ਲੈ ਕੇ ਥਾਣੇ ਪੁੱਜ ਗਈਆਂ। ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post