post

Jasbeer Singh

(Chief Editor)

Punjab

ਕਲਯੁੱਗੀ ਪੁੱਤ ਨੇ ਬਾਲਾ ਮਾਰ ਕੀਤਾ ਪਿਓ ਦਾ ਕਤਲ...ਕੁਝ ਸਮਾਂ ਪਹਿਲਾਂ ਦਾਦੀ ਨੂੰ ਵੀ ਉਤਾਰਿਆ ਸੀ ਮੌਤ ਦੇ ਘਾਟ ..

post-img

ਸਮਰਾਲਾ : ਬੀਤੀ ਰਾਤ ਸਮਰਾਲਾ ਨੇੜੇਲੇ ਪਿੰਡ ਗਹਿਲੇਵਾਲ ਦੇ ਵਿੱਚ ਇੱਕ ਨੌਜਵਾਨ ਪੁੱਤਰ ਨੇ ਲੱਕੜ ਦੇ ਬਾਲੇ ਮਾਰ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਅਤੇ ਕਤਲ ਕਰਨ ਤੋਂ ਬਾਅਦ ਦੇ ਵਿੱਚ ਘਰ ਦੇ ਦੂਸਰੇ ਕਮਰੇ ਦੇ ਵਿੱਚ ਜਾ ਕੇ ਬੈਠ ਗਿਆ। ਜਦੋਂ ਆਲੇ ਦੁਆਲੇ ਲੋਕਾਂ ਨੇ ਘਰ ਵਿੱਚ ਜਾ ਕੇ ਦੇਖਿਆ ਤਾਂ ਦੋਸ਼ੀ ਪੁੱਤਰ ਪ੍ਰਭਜੋਤ ਸਿੰਘ ਉਮਰ 24 ਸਾਲ ਨੇ ਆਪਣੇ ਪਿਤਾ ਦੇ ਸਿਰ ਤੇ ਲੱਕੜ ਦੇ ਬਾਲੇ ਮਾਰ ਉਸਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਮਰ 55 ਸਾਲ ਹੋਈ। ਪਿੰਡ ਨਿਵਾਸੀਆਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਸਟੇਸ਼ਨ ਨੂੰ ਦਿੱਤੀ ਅਤੇ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।ਪਿੰਡ ਨਿਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰਭਜੋਤ ਸਿੰਘ ਕੱਲ ਸ਼ਾਮ ਵੇਲੇ ਤੇਜ਼ਦਾਰ ਹਥਿਆਰ ਅਤੇ ਲੱਕੜ ਦਾ ਬਾਲਾ ਲੈ ਕੇ ਆਪਣੇ ਘਰ ਦੇ ਛੱਤ ਤੋਂ ਉੱਪਰ ਅਤੇ ਕਦੇ ਘਰ ਦੇ ਬਾਹਰ ਖੜਾ ਸੀ। ਇਸ ਤੋਂ ਲੋਕਾਂ ਨੂੰ ਸ਼ੱਕ ਪਿਆ ਕੇ ਇਹ ਕੁਛ ਕਰ ਨਾ ਦਵੇ ਕਿਉਂਕਿ ਦੋਸ਼ੀ ਪ੍ਰਭਜੋਤ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ।

Related Post