post

Jasbeer Singh

(Chief Editor)

Punjab

ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ ,ਪਰਿਵਾਰ ਦਾ ਹੋਇਆ ਰੋ-ਰੋ ਬੁਰਾ ਹਾਲ ...

post-img

ਤਰਨਤਾਰਨ :ਤਰਨਤਾਰਨ ਦੇ ਪਿੰਡ ਡਲ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਡਲ ਜੋ ਕਿ ਇਕ ਠੇਕੇਦਾਰ ਨਾਲ ਪ੍ਰਾਈਵੇਟ ਬਿਜਲੀ ਦਾ ਕੰਮ ਕਰਨ ਲਈ ਰਾਜਸਥਾਨ ਗਿਆ ਸੀ, ਉਥੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਇਸ ਮੌਕੇ ਉਨ੍ਹਾਂ ਨਾਲ ਆਏ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅਸੀਂ ਉਥੇ ਠੇਕੇਦਾਰ ਨਾਲ ਕੰਮ ਕਰਵਾਉਣ ਗਏ ਸੀ।ਗੁਰਸੇਵਕ ਸਿੰਘ ਨੇ ਕਿਹਾ ਕਿ ਜਦੋਂ ਗੁਰਪਿੰਦਰ ਸਿੰਘ ਟਰਾਂਸਫਾਰਮਰ 'ਤੇ ਕੰਮ ਕਰਨ ਗਿਆ ਤਾਂ ਉਸ ਨੂੰ ਬਿਜਲੀ ਦਾ ਝਟਕਾ ਲੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੁਰਪਿੰਦਰ ਦੀ ਲਾਸ਼ ਨੂੰ ਅੱਜ ਪਿੰਡ ਲਿਆਂਦਾ ਗਿਆ ਅਤੇ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਦੋ ਭੈਣਾਂ, ਇੱਕ ਭਰਾ ਅਤੇ ਇੱਕ ਬਜ਼ੁਰਗ ਪਿਤਾ ਛੱਡ ਗਿਆ ਹੈ। ਕੱਮ ਜ਼ਰੂਰੀ ਹੈ ਪਰ ਧਿਆਨ ਨਾਲ ਕਰੋ ਕਿਉਂਕਿ ਜਾਨ ਹੈ ਤਾਂ ਸਬਕੁਝ ਹੈ

Related Post