 
                                             Kami Rita-Everest Record: ਕਾਮੀ ਰੀਤਾ ਨੇ ਰਿਕਾਰਡ 29ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ
- by Aaksh News
- May 13, 2024
 
                              ਨੇਪਾਲ ਦੇ ਕਾਮੀ ਰੀਤਾ ਸ਼ੇਰਪਾ ਨੇ ਐਤਵਾਰ ਨੂੰ ਸਵੇਰੇ 29ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੂੰ ਐਵਰੈਸਟ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਰਬਤਾਰੋਹੀ 54 ਸਾਲਾ ਕਾਮੀ ਰੀਤਾ ਸ਼ੇਰਪਾ ਨੇ ਇਸ ਤੋਂ ਪਹਿਲਾਂ ਪਿਛਲੀ ਬਸੰਤ ਰੁੱਤ ’ਚ ਸਭ ਤੋਂ ਉੱਚੀ ਚੋਟੀ ’ਤੇ ਇਕ ਹਫਤੇ ’ਚ ਦੋ ਵਾਰ ਚੜ੍ਹਾਈ ਕੀਤੀ ਸੀ ਤੇ ਰਿਕਾਰਡ ਬਣਾਇਆ ਸੀ। ਨੇਪਾਲ ਦੇ ਕਾਮੀ ਰੀਤਾ ਸ਼ੇਰਪਾ ਨੇ ਐਤਵਾਰ ਨੂੰ ਸਵੇਰੇ 29ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੂੰ ਐਵਰੈਸਟ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਰਬਤਾਰੋਹੀ 54 ਸਾਲਾ ਕਾਮੀ ਰੀਤਾ ਸ਼ੇਰਪਾ ਨੇ ਇਸ ਤੋਂ ਪਹਿਲਾਂ ਪਿਛਲੀ ਬਸੰਤ ਰੁੱਤ ’ਚ ਸਭ ਤੋਂ ਉੱਚੀ ਚੋਟੀ ’ਤੇ ਇਕ ਹਫਤੇ ’ਚ ਦੋ ਵਾਰ ਚੜ੍ਹਾਈ ਕੀਤੀ ਸੀ ਤੇ ਰਿਕਾਰਡ ਬਣਾਇਆ ਸੀ। ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਹ ਸੈਵਨ ਸਮਿਟ ਟ੍ਰੈਕਸ ਵੱਲੋਂ ਸ਼ੁਰੂ ਮੁਹਿੰਮ ਦਾ ਮਾਰਗਦਰਸ਼ਨ ਕਰਦੇ ਹੋਏ ਐਤਵਾਰ ਸਵੇਰੇ 7.25 ਵਜੇ ਐਵਰੈਸਟ ਦੇ ਸਿਖਰ ’ਤੇ ਪੁੱਜੇ। ਸੈਵਨ ਸਮਿਟ ਟ੍ਰੈਕਸ ਵੱਲੋਂ ਐਤਵਾਰ ਨੂੰ ਸਵੇਰੇ ਇਕ ਪੋਸਟ ’ਚ ਸਫਲ ਮੁਹਿੰਮ ਸਬੰਧੀ ਖਬਰ ਸਾਂਝੀ ਕੀਤੀ। ਇਸ ਵਿਚ ਕਿਹਾ ਗਿਆ ਕਿ 12 ਮਈ 2024 ਨੂੰ ਸਵੇਰੇ 7.25 ਵਜੇ ਮਾਊਂਟ ਐਵਰੈਸਟ ਦੀ 29ਵੀਂ ਸਫਲ ਚੜ੍ਹਾਈ ਲਈ ਸੈਵਨ ਸਮਿਟ ਟ੍ਰੈਕਸ ਦੇ ਸੀਨੀਅਰ ਮਾਰਗਦਰਸ਼ਕ ਕਾਮੀ ਰੀਤਾ ਸ਼ੇਰਪਾ ਨੂੰ ਵਧਾਈ। ਸ਼ੇਰਪਾ ਨੇ ਲਗਪਗ 28 ਪਰਬਤਾਰੋਹੀਆਂ ਵਾਲੀ ਮੁਹਿੰਮ ਦੀ ਟੀਮ ਨਾਲ ਕਾਠਮਾਂਡੂ ਤੋਂ ਆਪਣਾ ਸਫਰ ਸ਼ੁਰੂ ਕੀਤਾ ਸੀ। ਕਾਮੀ ਰੀਤਾ ਪਰਬਤਾਰੋਹੀਆਂ ਲਈ ਮਾਰਗਦਰਸ਼ਕ ਵਜੋਂ ਮਾਊਂਟ ਐਵਰੈਸਟ ’ਤੇ ਚੜ੍ਹ ਰਹੇ ਹਨ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     