post

Jasbeer Singh

(Chief Editor)

Haryana News

ਕਰਨਾਲ ਵਾਸਹੀ ਨੌਜਵਾਨ ਅਮਰੀਕਾ ਵਿੱਚ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ

post-img

ਕਰਨਾਲ ਵਾਸਹੀ ਨੌਜਵਾਨ ਅਮਰੀਕਾ ਵਿੱਚ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ ਹਰਿਆਣਾ, 2 ਸਤੰਬਰ 2025 : ਹਰਿਆਣਾ ਦੇ ਪ੍ਰਸਿੱਧ ਸ਼ਹਿਰ ਕਰਨਾਲ ਦਾ ਇਕ ਨੌਜਵਾਨ ਜਿਸਨੇ ਦੋਸਤੀ ਬਹਾਨੇ ਆਪਣੀ ਕਾਲੀ ਟੋਇਆ ਹਾਈਲੈੈਂਡਰ ਕਾਰ ਵਿਚ ਦੋ ਔਰਤਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਜਿਨਸੀ ਸ਼ੋਸ਼ਣ ਕੀਤਾ ਦੇ ਦੋਸ਼ ਹੇਠ ਅਦਾਲਤ ਨੇ ਨੌਜਵਾਨ ਨੂੰ ਜੇਲ ਭੇਜ ਦਿੱਤਾ ਹੈ। ਕੌਣ ਹੈ ਨੌਜਵਾਨ ਜਿਸਨੇ ਜਿਨਸੀ ਸ਼ੋਸ਼ਣ ਕੀਤਾ ਕਰਨਾਲ ਦਾ ਵਸਨੀਕ ਇਹ ਨੌਜਵਾਨ 34 ਸਾਲਾ ਸ਼ੰਮੀ ਵਰਮਾ ਹੈ ਤੇ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਹਿਲੀ ਪੀੜਤ ਮਹਿਲਾ ਨੇ ਫ਼ਰਵਰੀ 2025 ਦੇ ਅਖੀਰ ਵਿੱਚ ਸਾਂਤਾ ਰੋਜ਼ਾ ਪੁਲਸ ਵਿਭਾਗ ਨੂੰ ਮਾਮਲੇ ਦੀ ਰਿਪੋਰਟ ਕੀਤੀ, ਜਿਸਦੀ ਜਾਂਚ ਜਾਂਚ ਘਰੇਲੂ ਹਿੰਸਾ ਜਿਨਸੀ ਹਮਲੇ ਟੀਮ ਨੂੰ ਦਿੱਤੀ ਗਈ । ਕੀ ਦੱਸਿਆ ਮਹਿਲਾ ਨੇ ਸਿ਼ਕਾਇਤ ਵਿਚ ਪੀੜ੍ਹ੍ਹਤ ਮਹਿਲਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਜੂਨ 2024 ਵਿਚ ਉਸਨੂੰ ਗੱਲਬਾਤ ਦੇ ਬਹਾਨੇ ਮਿਲਿਆ ਅਤੇ ਫਿਰ ਉਸਨੂੰ ਆਪਣੀ ਕਾਲੀ ਟੋਇਟਾ ਹਾਈਲੈਂਡਰ ਕਾਰ ਵਿਚ ਬੁਲਾ ਕੇ ਜ਼ਬਰਦਸਤੀ ਬਲਾਤਕਾਰ ਕੀਤਾ। ਪੁਲਸ ਨੇ ਨੌਜਵਾਨ ਸੰਬੰਧੀ ਵੇਰਵੇ ਕਰ ਦਿੱਤੇ ਹਨ ਸੋਸ਼ਲ ਮੀਡੀਆ ਤੇ ਜਾਰੀ ਅਮਰੀਕਨ ਪੁਲਸ ਨੇ ਨੌਜਵਾਨ ਸ਼ੰਮੀ ਵਰਮਾ ਸਬੰੰਧੀ ਸਮੁੱਚੇ ਵੇਰਵੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਹਨ ਤਾਂ ਜੋ ਕੋਈ ਵੀ ਜੇਕਰ ਉਕਤ 34 ਸਾਲਾ ਨੌਜਵਾਨ ਦਾ ਸਿ਼ਕਾਰ ਬਣਿਆਂ ਹੈ ਤਾਂ ਉਹ ਵੀ ਪੁਲਸ ਕੋਲ ਸਾਹਮਣੇ ਆ ਕੇ ਆਪਣੀ ਸਿ਼ਕਾਇਤ ਦਰਜ ਕਰਵਾ ਸਕੇ। ਦੱਸਣਯੋਗ ਹੈ ਕਿ ਸ਼ੰਮੀ ਵਰਮਾ ਕਰਨਾਲ ਦੇ ਅਸੋ਼ੋਕ ਨਗਰ ਦਾ ਰਹਿਣ ਵਾਲਾ ਹੈ।

Related Post