ਕੇਜਰੀਵਾਲ ਵਲੋਂ ਉਸਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਦੀ ਮੌਜੂਦਗੀ ਦੀ ਮੰਗ ਵਾਲੀ ਪਟੀਸ਼ਨ ਤੇ ਫ਼ੈਸਲਾ 6
- by Jasbeer Singh
- July 4, 2024
ਕੇਜਰੀਵਾਲ ਵਲੋਂ ਉਸਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਦੀ ਮੌਜੂਦਗੀ ਦੀ ਮੰਗ ਵਾਲੀ ਪਟੀਸ਼ਨ ਤੇ ਫ਼ੈਸਲਾ 6 ਨੂੰ ਨਵੀਂ ਦਿੱਲੀ : ਮਨੀ ਲਾਂਡਰਿੰਗ ਮਾਮਲੇ ਵਿਚ ਜੇਲ ਅੰਦਰ ਬੰਦ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਸੀ ਕਿ ਉਸਦੀ ਸਰੀਰਕ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਵੀਡੀਓ ਕਾਨਫਰੈਂਸਿੰਗ ਰਾਹੀਂ ਜੋ ਮੈਡੀਕਲ ਬੋਰਡ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਹੈ ਮੌਕੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹਿਣ ਦੇ ਚਲਦਿਆਂ ਦਾਇਰ ਕੀਤੀ ਗਈ ਪਟੀਸ਼ਨ ਤੇ ਫ਼ੈਸਲਾ ਕੋਰਟ ਨੇ ਰਾਖਵਾਂ ਰੱਖਦਿਆਂ ਫ਼ੈਸਲੇ ਲਈ ਤਾਰੀਕ 6 ਜੁਲਾਈ ਰੱਖ ਦਿੱਤੀ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਵਿਕਾਸ ਜੈਨ ਨੇ ਦਲੀਲ ਦਿੱਤੀ ਕਿ ਡਾਕਟਰਾਂ ਦੁਆਰਾ ਦਿੱਤੀ ਗਈ ਡਾਕਟਰੀ ਸਲਾਹ ਅਤੇ ਖੁਰਾਕ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਉਨ੍ਹਾਂ ਦੀ ਮੌਜੂਦਗੀ ਮਹੱਤਵਪੂਰਨ ਹੈ। ਇਸ ਦਾ ਵਿਰੋਧ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿਸ਼ੇਸ਼ ਸਰਕਾਰੀ ਵਕੀਲ ਐਨ. ਮੱਟਾ ਅਤੇ ਸਾਈਮਨ ਬੈਂਜਾਮਿਨ ਨੇ ਪਟੀਸ਼ਨ ਦਾ ਵਿਰੋਧ ਕੀਤਾ।
