
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਲੜਕੀਆਂ ਲਈ ਬਾਲਗ ਸਿੱਖਿਆ ਸਬੰਧੀ ਡਰਾਈਵ ਦਾ ਆਯੋਜਨ
- by Jasbeer Singh
- March 24, 2025

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਲੜਕੀਆਂ ਲਈ ਬਾਲਗ ਸਿੱਖਿਆ ਸਬੰਧੀ ਡਰਾਈਵ ਦਾ ਆਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਅਤੇ ਨੰਨੀ ਸਾਂ ਸੈੱਲ ਵੱਲੋਂ ਭਾਰਤ ਸਰਕਾਰ ਦੇ ਵਿੱਦਿਆ ਮੰਤਰਾਲੇ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ’ਮਹਾਵਾਰੀ ਇੱਕ ਕੁਦਰਤੀ ਦਾਤ ਹੈ’ ਵਿਸ਼ੇ ਤੇ ਡਰਾਈਵ ਦਾ ਆਯੋਜਨ ਕੀਤਾ ਗਿਆ । ਇਸ ਡਰਾਈਵ ਦੌਰਾਨ ਡਾ. ਗੀਤਾਂਜਲੀ ਵਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਮਹਾਵਾਰੀ ਦੌਰਾਨ ਸਫਾਈ ਰੱਖਣ ਵਿਸ਼ੇ ’ਤੇ ਲੈਕਚਰ ਦਿੱਤਾ ਗਿਆ । ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਹਾਂਵਾਰੀ ਦੌਰਾਨ ਸਰੀਰਕ ਸਫਾਈ ਰੱਖਣ ਤੇ ਜ਼ੋਰ ਦਿੰਦਿਆਂ ਆਖਿਆ ਕਿ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਚੰਗੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ । ਮਹਾਂਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਇਹਨਾਂ ਦੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਮਹਾਂਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਇਹਨਾਂ ਦੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ । ਉਨ੍ਹਾਂ ਵਿਦਿਆਰਥਣਾਂ ਦੇ ਇਸ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ । ਡਾ. ਰਾਜਵਿੰਦਰ ਕੌਰ ਡੀਨ ਅਤੇ ਕਨਵੀਨਰ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀ ਨੂੰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਉਲੀਕੇ ਜਾਂਦੇ ਹਨ ਤਾਂ ਜੋ ਇੱਕ ਨਰੋਏ ਤੇ ਚੰਗੇ ਸਮਾਜ ਦੀ ਸਿਰਜਣਾ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਜਿਉਣ ਲਈ ਸੇਧ ਦਿੱਤੀ ਜਾ ਸਕੇ । ਕਨਵੀਨਰ ਨੰਨੀ ਛਾਂ ਸੈੱਲ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਵੀ ਮਹਾਂਵਾਰੀ ਇੱਕ ਕੁਦਰਤੀ ਦਾਤ ਹੈ ਵਿਸ਼ੇ ’ਤੇ ਵਿਦਿਆਰਥਣਾਂ ਨੂੰ ਕੀਤਾ ਸੰਬੋਧਨ ਡਾ. ਪੁਸ਼ਪਿੰਦਰ ਕੌਰ ਕਨਵੀਨਰ ਨੰਨੀ ਛਾਂ ਸੈੱਲ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਵੀ ਮਹਾਂਵਾਰੀ ਇੱਕ ਕੁਦਰਤੀ ਦਾਤ ਹੈ ਵਿਸ਼ੇ ’ਤੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ । ਉਨ੍ਹਾਂ ਕਿਹਾ ਕਿ ਮਹਾਂਵਾਰੀ ਇੱਕ ਨੇਮ ਵੱਧ ਕੁਦਰਤੀ ਪ੍ਰਕਿਰਿਆ ਹੈ । ਇਹ ਮਾਨਵੀ ਬਗੀਚੇ ਦੀ ਬਹਾਰ ਹੈ, ਇਸਦੇ ਹਾਰਮੋਨਸ ਨਾਲ ਸੰਬੰਧਿਤ ਹੋਣ ਕਾਰਨ ਇਹ ਔਰਤ ਦੀ ਸਰੀਰਕ ਤੰਦਰੁਸਤੀ ਦਾ ਵੀ ਰਾਜ ਹੈ, ਇਸ ਲਈ ਸਾਨੂੰ ਇਸ ਨੂੰ ਬੋਝ ਜਾਂ ਸਮੱਸਿਆ ਨਹੀਂ ਸਮਝਣਾ ਚਾਹੀਦਾ । ਉਹਨਾਂ ਵਿਦਿਆਰਥਣਾਂ ਨੂੰ ਕਾਲਜ ਕੈਂਪਸ ਵਿੱਚ ਲੱਗੀਆਂ ਹੋਈਆਂ ਇਨਸੀਨੇਟਰ ਸੈਨੇਟਰੀ ਵੈਡਿੰਗ ਮਸ਼ੀਨਾਂ ਸਬੰਧੀ ਜਾਣਕਾਰੀ ਵੀ ਦਿੱਤੀ । ਤੰਦਰੁਸਤ ਜੀਵਨ ਜਿਉਣ ਲਈ ਜਿੱਥੇ ਸਰੀਰਕ ਸਫਾਈ ਮਹੱਤਵਪੂਰਨ ਹੈ ਉਥੇ ਮਨ ਦੀ ਸਫਾਈ ਵੀ ਜ਼ਰੂਰੀ ਹੈ ਇਸ ਡਰਾਈਵ ਦੌਰਾਨ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਜੀਵਨ ਜਿਉਣ ਲਈ ਜਿੱਥੇ ਸਰੀਰਕ ਸਫਾਈ ਮਹੱਤਵਪੂਰਨ ਹੈ ਉਥੇ ਮਨ ਦੀ ਸਫਾਈ ਵੀ ਜ਼ਰੂਰੀ ਹੈ, ਇਸ ਲਈ ਸਾਨੂੰ ਮਾਨਸਿਕ ਤੰਦਰੁਸਤੀ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ । ਇਸ ਡਰਾਈਵ ਦੌਰਾਨ ਡਾ. ਜਸਲੀਨ ਕੌਰ ਡਿਪਟੀ ਪਿ੍ਰੰਸੀਪਲ ਵੱਲੋਂ ਡਾ. ਗੀਤਾਜਲੀ ਨੂੰ ਸਨਮਾਨਿਤ ਕੀਤਾ ਵੀ ਗਿਆ । ਇਸ ਮੌਕੇ ਮੰਚ ਸੰਚਾਲਨ ਡਾ. ਹਰਸੰਦੀਪ ਕੌਰ ਵੱਲੋਂ ਕੀਤਾ ਗਿਆ । ਇਸ ਮੌਕੇ ਭਰਵੀਂ ਗਿਣਤੀ ਵਿਚ ਵਿਦਿਆਰਥਣਾਂ ਦੇ ਨਾਲ ਕਮੇਟੀ ਦੇ ਸਮੁੱਚੇ ਮੈਂਬਰ ਵੀ ਹਾਜ਼ਰ ਰਹੇ ।