
ਖ਼ਾਲਸਾ ਕਾਲਜ ਪਟਿਆਲਾ ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਫ਼ਰੀ ਲੀਗਲ ਏਡ ਵਿਸ਼ੇ ’ਤੇ ਲੈਕਚਰ ਦਾ ਆਯੋਜਨ
- by Jasbeer Singh
- March 6, 2025

ਖ਼ਾਲਸਾ ਕਾਲਜ ਪਟਿਆਲਾ ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਫ਼ਰੀ ਲੀਗਲ ਏਡ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਅੱਜ ਫਰੀ ਲੀਗਲ ਏਡ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾ. ਪੂਨਮਦੀਪ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ । ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅਜੌਕੇ ਸਮੇਂ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਅਤੇ ਫਰਜਾਂ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ । ਕਿਤਾਬੀ ਗਿਆਨ ਦੇ ਨਾਲ-ਨਾਲ ਸਾਨੂੰ ਅਜਿਹੇ ਲੈਕਚਰ ਆਯੋਜਿਤ ਕਰਨੇ ਵੀ ਜ਼ਰੂਰੀ ਹਨ, ਕਿਉਂਕਿ ਅਜਿਹੇ ਪ੍ਰੋਗਰਾਮਾਂ ਜ਼ਰੀਏ ਅਸੀਂ ਅਕਾਦਮਿਕ ਅਤੇ ਵਿਹਾਰਿਕ ਰੂਪ ਵਿੱਚ ਜਾਣਕਾਰੀ ਹਾਸਲ ਕਰਕੇ ਆਪਣੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਾਂ ਅਤੇ ਹੋਰਨਾਂ ਲਈ ਚਾਨਣ ਮੁਨਾਰਾ ਵੀ ਬਣ ਸਕਦੇ ਹਾਂ । ਡਾ. ਪੂਨਮਦੀਪ ਸਿੰਘ ਨੇ ਕਿਹਾ ਹੈ ਸਾਨੂੰ ਆਪਣੇ ਅਧਿਕਾਰਾਂ ਬਾਰੇ ਸੁਚੇਤ ਹੋਣਾ ਬਹੁਤ ਜਰੂਰੀ ਹੈ । ਉਹਨਾਂ ਨੇ ਵਿਦਿਆਰਥੀਆਂ ਨੂੰ ਲੋਕ ਅਦਾਲਤ ਦੀਆਂ ਸ਼ਕਤੀਆਂ ਤੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ । ਅੰਤ ਡਾ. ਪੂਨਮਦੀਪ ਸਿੰਘ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਬਾਖੂਬੀ ਦਿੱਤੇ । ਲੀਗਲ ਲਿਟਰੈਸੀ ਸੈੱਲ ਦੀ ਕਨਵੀਨਰ ਅਤੇ ਮੁਖੀ ਇਤਿਹਾਸ ਵਿਭਾਗ ਡਾ. ਹਰਜੀਤ ਕੌਰ ਨੇ ਕਿਹਾ ਕਿ ਸੈੱਲ ਵੱਲੋਂ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਉਲੀਕੇ ਜਾਣਗੇ ਤਾਂ ਜੋ ਵਿਦਿਆਰਥੀ ਹਰ ਪੱਖੋਂ ਸਮੇਂ ਦੇ ਹਾਣੀ ਬਣ ਸਕਣ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਗੁਰਸਿਮਰਜੀਤ ਕੌਰ ਨੇ ਬਾਖ਼ੂਬੀ ਕੀਤਾ ।