ਖੜਗੇ ਤੇ ਰਾਹੁਲ ਅੱਜ ਸ੍ਰੀਨਗਰ ਤੋਂ ਸ਼ੁਰੂ ਕਰਨਗੇ ਜੰਮੂ-ਕਸ਼ਮੀਰ ਦੌਰਾ ਜੰਮੂ, 21 ਅਗਸਤ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਬੈਠਕਾਂ ਲਈ ਅੱਜ ਜੰਮੂ-ਕਸ਼ਮੀਰ ਦਾ ਦੋ ਦਿਨਾ ਦੌਰਾ ਸ਼ੁਰੂ ਕਰਨਗੇ । ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਦੱਸਿਆ ਕਿ ਪਹਿਲਾਂ ਦੋਵੇਂ ਨੇਤਾ ਜੰਮੂ ਅਤੇ ਫਿਰ ਸ੍ਰੀਨਗਰ ਜਾਣ ਵਾਲੇ ਸਨ ਪਰ ਹੁਣ ਉਹ ਸ੍ਰੀਨਗਰ ਤੋਂ ਆਪਣਾ ਦੌਰਾ ਸ਼ੁਰੂ ਕਰਨਗੇ ।

