post

Jasbeer Singh

(Chief Editor)

Patiala News

ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ ਕਰਵਾਇਆ ਗਿਆ ਕਿਡਜ਼ ਕਾਰਨੀਵਲ

post-img

ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ ਕਰਵਾਇਆ ਗਿਆ ਕਿਡਜ਼ ਕਾਰਨੀਵਲ ਪਟਿਆਲਾ : ਵਿਦਿਆਰਥੀਆਂ ਵਿੱਚ ਰਚਨਾਤਮਕਤਾ ਨੂੰ ਵਧਾਉਣ ਲਈ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ 19 ਅਕਤੂਬਰ 2024 ਨੂੰ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ ਕਿਡਜ਼ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਟਿਆਲਾ ਜ਼ਿਲ੍ਹੇ ਦੇ ਕੁੱਲ 32 ਸਕੂਲਾਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਵਿਵੇਕ ਤਿਵਾੜੀ ਪ੍ਰਧਾਨ, ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀਮਤੀ ਭਾਰਤੀ ਕਵਾਤਰਾ ਇੰਚਾਰਜ ਜੂਨੀਅਰ ਵਿੰਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਜੱਜ ਦੇ ਤੌਰ ਤੇ ਸ. ਸੁਰਜੀਤ ਸਿੰਘ ਡਾਇਰੈਕਟਰ ਅਨਹਦ ਥੀਏਟਰ ਸੋਸਾਇਟੀ, ਪਟਿਆਲਾ, ਡਾ.ਐਸ.ਐਸ.ਰੇਖੀ ਐਸੋਸੀਏਟ ਪ੍ਰੋਫੈਸਰ, ਸਰਕਾਰੀ ਮਹਿੰਦਰਾ ਕਾਲਜ, ਸ਼੍ਰੀਮਤੀ ਰਣਜੀਤ ਕੌਰ ਪ੍ਰੋਫ਼ੈਸਰ ਸਰਕਾਰੀ ਕਾਲਜ ਆਫ਼ ਗਰਲਜ਼, ਪਟਿਆਲਾ ਅਤੇ ਸ੍ਰੀ ਸੁਭਾਸ਼ ਚੰਦਰ ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ ਆਫ਼ ਗਰਲਜ਼, ਪਟਿਆਲਾ ਨੇ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਮਾਸਕ ਮੇਕਿੰਗ ਪ੍ਰਤੀਯੋਗਤਾ, ਟ੍ਰੈਸ਼ ਟੂ ਆਰਟ ਮੁਕਾਬਲੇ, ਪੋਟ ਪੇਂਟਿੰਗ ਅਤੇ ਸਜਾਵਟ ਮੁਕਾਬਲੇ ਅਤੇ ਵੱਖ-ਵੱਖ ਥੀਮ ਨਾਲ ਸਬੰਧਤ ਮਾਈਮ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿੱਚ ਹੋਏ ਮੁਕਾਬਲਿਆਂ ਦਾ ਨਿਰਣਾ ਵੱਖ-ਵੱਖ ਪੈਨਲ ਦੇ ਮਾਣਯੋਗ ਮੈਂਬਰਾਂ ਦੁਆਰਾ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰਸ-ਭਿੰਨੇ ਸ਼ਬਦ ਕੀਰਤਨ ਨਾਲ ਹੋਈ ਅਤੇ ਇਸ ਉਪਰੰਤ ਸ਼੍ਰੀ ਵਿਵੇਕ ਤਿਵਾੜੀ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ, ਸ਼੍ਰੀਮਤੀ ਭਾਰਤੀ ਕਵਾਤਰਾ ਇੰਚਾਰਜ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ। ਮੁਕਾਬਲਿਆਂ ਦੇ ਨਤੀਜੇ ਹੇਠਾਂ ਦਿੱਤੇ ਗਏ ਹਨ: ਰੰਗੀਨ ਮਾਸਕ ਮੁਕਾਬਲਾ - ਪਹਿਲਾ ਸਥਾਨ - ਅਰਸ਼ਪ੍ਰੀਤ ਕੌਰ (ਡੀ.ਏ.ਵੀ ਪਬਲਿਕ ਸਕੂਲ ਪਟਿਆਲਾ) ਦੂਜਾ ਸਥਾਨ - ਹਿਰਦਿਆ (ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ) ਤੀਜਾ ਸਥਾਨ - ਹਸਰਤ ਕੌਰ (ਗੰਗਾ ਇੰਟਰਨੈਸ਼ਨਲ ਸਕੂਲ ਧਾਬੀ ਗੁਜਰਾਂ) ਟ੍ਰੈਸ਼ ਟੂ ਆਰਟ ਮੁਕਾਬਲੇ - ਪਹਿਲਾ ਸਥਾਨ - ਜਸ਼ਨ (ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਟਿਆਲਾ) ਦੂਜਾ ਸਥਾਨ - ਆਯੂਸ਼ੀ (ਆਰਮੀ ਪਬਲਿਕ ਸਕੂਲ, ਪਟਿਆਲਾ) ਤੀਜਾ ਸਥਾਨ - ਦਕਸ਼ਵੀਰ ਸਿੰਘ (ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ) ਪੋਟ ਪੇਂਟਿੰਗ ਅਤੇ ਸਜਾਵਟ ਮੁਕਾਬਲੇ ਪਹਿਲਾ ਸਥਾਨ - ਏਕਮਪ੍ਰੀਤ ਸਿੰਘ (ਸਪਾਰਕਲਿੰਗ ਕਿਡਸ ਦਾ ਫਾਊਂਡੇਸ਼ਨ, ਪਾਤੜਾਂ) ਦੂਜਾ ਸਥਾਨ - ਗੁਰਮੰਨਤ ਕੌਰ (ਡਾ.ਬੀ.ਐਸ.ਸੰਧੂ ਮੈਮੋਰੀਅਲ ਪਬਲਿਕ ਸਕੂਲ) ਤੀਜਾ ਸਥਾਨ - ਹਰਲੀਨ (ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਟਿਆਲਾ) ਥੀਮੈਟਿਕ ਮਾਈਮ ਮੁਕਾਬਲਾ - ਪਹਿਲਾ ਸਥਾਨ - ਰਾਹਤ, ਕਿੰਜਲ, ਅਵਨੀਤ ਕੌਰ (ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਟਿਆਲਾ) ਦੂਜਾ ਸਥਾਨ - ਪਲਕ ਜੋਸ਼ੀ, ਏਂਜਲਪ੍ਰੀਤ ਕੌਰ, ਸੁਰਮੀਤ ਕੌਰ (ਡੀ.ਏ.ਵੀ ਪਬਲਿਕ ਸਕੂਲ, ਪਟਿਆਲਾ) ਤੀਜਾ ਸਥਾਨ - ਹਰਜੋਤ ਸਿੰਘ, ਨਵਰੀਤ ਕੌਰ, ਜੀਵੀਤੇਸ਼ ਗੋਇਲ (ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ) ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਭਾਗ ਲੈਣ ਵਾਲੇ ਸਕੂਲਾਂ ਵਿੱਚ ਸਹਿਯੋਗ ਅਤੇ ਨਵੀਨਤਾ ਦੀ ਭਾਵਨਾ ਨੂੰ ਵੀ ਵਧਾਇਆ।

Related Post