
ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਭੀੜ ਲਈ ਪ੍ਰਬੰਧ ਕਰਨ ਦਾ ਕੋਹਲੀ ਨੇ ਕੀਤਾ ਦਾਅਵਾ
- by Jasbeer Singh
- September 3, 2025

ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਭੀੜ ਲਈ ਪ੍ਰਬੰਧ ਕਰਨ ਦਾ ਕੋਹਲੀ ਨੇ ਕੀਤਾ ਦਾਅਵਾ ਨਵੀਂ ਦਿੱਲੀ, 3 ਸਤੰਬਰ 2025 : ਪ੍ਰਸਿੱਧ ਕ੍ਰਿਕਟਰ ਵਿਰਾਟ ਕੋਹਲੀ ਨੇ ਬੇਂਗੁਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭੱਜਨਠ ਵਿਚ 11 ਜਣਿਆਂ ਦੀ ਜਾਨ ਚਲੇ ਜਾਣ ਤੇ ਤਿੰਨ ਮਹੀਨਿਆਂ ਬਾਅਦ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਪੀੜ੍ਹਤ ਪਰਿਵਾਰਾਂ ਲਈ ਪ੍ਰਾਰਥਨਾ ਕੀਤੀ ਹੈ। ਕੋਹਲੀ ਨੇ ਕਿਹਾ ਕਿ ਟੀਮ ਨੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਦੇ ਉਦੇਸ਼ ਨਾਲ ਪਹਿਲਾਂ ਤੋਂ ਹੀ ਭੀੜ ਲਈ ਇੰਤਜਾਮ ਕਰਨ ਦਾ ਵਾਅਦਾ ਕੀਤਾ ਹੈ। ਐਮ ਚਿੰਨਾਸਵਾਮੀ ਸਟੇਡੀਅਮ ਵਿਚ ਕਿਊਂ ਰੱਖਿਆ ਗਿਆ ਸੀ ਪ੍ਰੋਗਰਾਮ ਦੱਸਣਯੋਗ ਹੈ ਕਿ 18 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਰਾਇਲ ਚੈਲੇਂਜਰ ਬੰਗਲੌਰ ਨੇ ਆਈ. ਪੀ. ਐਲ. ਦਾ ਜੋ ਖਿਤਾਬ ਜਿੱਤਿਆ ਸੀ ਦੇ ਚਲਦਿਆਂ ਆਰ. ਸੀ. ਬੀ. ਦੇ ਫੈਨਜ਼ ਲਈ ਇਹ ਮੌਕਾ ਬਹੁਤ ਹੀ ਮਾਈਨੇ ਰੱਖਦਾ ਸੀ ਤੇ ਇਸ ਸਭਾ ਦੇ ਚਲਦਿਆਂ ਆਰ. ਸੀ. ਬੀ. ਦੇ ਬਹੁਤ ਸਾਰੇ ਫੈਨਜ਼ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ, ਜਿਸ ਤੋਂ ਬਾਅਦ ਇਥੇ ਭਗਦੜ ਮਚ ਗਈ ਅਤੇ ਇਸ ਭਗਦੜ ਦੌਰਾਨ 11 ਵਿਅਕਤੀਆਂ ਦੀ ਜਾਨ ਚਲੀ ਗਈ।