post

Jasbeer Singh

(Chief Editor)

Punjab

ਜੁਲਾਈ 2023 ਵਿਚ ਜਹਾਜ਼ ਵਿਚ ਗਈ ਕੋਮਲ 2024 ਵਿਚ ਮੁੜੀ ਲੱਕੜ ਦੇ ਮਜ਼ਬੂਤ ਤਾਬੂਤ ਵਿਚ

post-img

ਜੁਲਾਈ 2023 ਵਿਚ ਜਹਾਜ਼ ਵਿਚ ਗਈ ਕੋਮਲ 2024 ਵਿਚ ਮੁੜੀ ਲੱਕੜ ਦੇ ਮਜ਼ਬੂਤ ਤਾਬੂਤ ਵਿਚ ਗੁਰਦਾਸਪੁਰ : ਬੀਤੇ ਜੁਲਾਈ ਮਹੀਨੇ ਵਿਚ ਕਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ। ਅੱਜ ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ਚ ਪੁਹੰਚੀ, ਉਥੇ ਹੀ ਧੀ ਤਾਬੂਤ ਚ ਬੰਦ ਹੋ ਆਈ ਵੇਖ ਜਿੱਥੇ ਪਰਿਵਾਰ ਦਾ ਬੁਰਾ ਹਾਲ ਸੀ ਉਥੇ ਹੀ ਇਲਾਕੇ ਭਰ ਤੋ ਲੋਕ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜੇ ਸਨ ਅਤੇ ਰਿਸਤੇਦਾਰਾਂ ਅਤੇ ਇਲਾਕ਼ਾ ਵਾਸੀਆਂ ਦੀਆਂ ਅੱਖਾਂ ਨਮ ਸੀ। ਧੀ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਕੀਤਾ ਗਿਆ। ਰੋਂਦੇ ਕਰਲਾਉਂਦੇ ਪਿਤਾ ਅਤੇ ਮਾ ਦਾ ਕਹਿਣਾ ਸੀ ਕਿ ਉਹਨਾਂ ਤਾ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੈਨੇਡਾ ਭੇਜਿਆ ਸੀ ਅਤੇ ਧੀ ਕੋਮਲ ਪਿਛਲੀ ਇੱਕ ਸਤੰਬਰ 2023 ਨੂੰ ਘਰ ਤੋ ਕੈਨੇਡਾ ਗਈ ਸੀ ਅਤੇ ਉਦੋ ਬੜੀਆਂ ਖ਼ੁਸ਼ੀਆਂ ਨਾਲ ਉਸਨੂੰ ਭੇਜਿਆ ਸੀ ਅਤੇ ਅੱਜ ਪੂਰੇ ਇਕ ਸਾਲ ਬਾਅਦ ਅੱਜ ਦੋ ਸਤੰਬਰ ਨੂੰ ਧੀ ਡੱਬੇ ਚ ਬੰਦ ਹੋ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ । ਉਥੇ ਹੀ ਮ੍ਰਿਤਕ ਦੇ ਚਾਚਾ ਦਾ ਕਹਿਣਾ ਸੀ ਕੋਮਲ ਅਤੇ ਉਸ ਨਾਲ ਹੋਰ ਲੜਕੀਆਂ ਵੀ ਸਨ ਜੋ ਗੱਡੀ ਤੇ ਸਵਾਰ ਸਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ ਜਿਸ ਕਾਰਨ ਸੜਕ ਹਾਦਸਾ ਹੋਇਆ ਸੀ ਜਿਸ ਚ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਸੀ ।

Related Post