July 6, 2024 02:36:31
post

Jasbeer Singh

(Chief Editor)

Entertainment

ਕ੍ਰਿਤੀ ਨੇ ‘ਮਿਮੀ’ ਦੇ ਨਿਰਦੇਸ਼ਕ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ

post-img

ਅਦਾਕਾਰਾ ਕ੍ਰਿਤੀ ਸੈਨਨ ਨੇ ਅੱਜ ਨਿਰਦੇਸ਼ਕ ਲਕਸ਼ਮਣ ਉਟੇਕਰ ​​ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਲਿਖਿਆ,‘ਜਨਮ ਦਿਨ ਮੁਬਾਰਕ ਲਕਸ਼ਮਣ ਸਰ! ਤੁਸੀਂ ਹਮੇਸ਼ਾ ਚਮਕਦੇ ਰਹੋ ਅਤੇ ਖੁਸ਼ ਰਹੋ! ਤੁਹਾਡੀ ਮਿਮੀ ਤੁਹਾਡੇ ਨਾਲ ਕੀਤੇ ਕੰਮ ਨੂੰ ਹਮੇਸ਼ਾ ਯਾਦ ਕਰਦੀ ਹੈ!’ ਗ਼ੌਰਤਲਬ ਹੈ ਕਿ ਕ੍ਰਿਤੀ ਨੇ ਫਿਲਮ ‘ਮਿਮੀ’ ਵਿੱਚ ਲਕਸ਼ਮਣ ਉਟੇਕਰ ​​ਨਾਲ ਕੰਮ ਕੀਤਾ ਹੈ। ਉਸ ਨੇ ਫਿਲਮ ਵਿੱਚ ਮਿਮੀ ਨਾਮ ਦੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ ਜੋ ਵਿਦੇਸ਼ੀ ਜੋੜੇ ਲਈ ਸਰੋਗੇਟ (ਕਿਰਾਏ ਦੀ ਕੁੱਖ) ਮਾਂ ਬਣਨ ਲਈ ਸਹਿਮਤ ਹੁੰਦੀ ਹੈ ਤਾਂ ਜੋ ਉਹ ਉਨ੍ਹਾਂ ਤੋਂ ਮਿਲਣ ਵਾਲੇ ਪੈਸੇ ਨਾਲ ਆਪਣਾ ਅਦਾਕਾਰਾ ਬਣਨ ਦਾ ਸੁਫ਼ਨਾ ਪੂਰਾ ਕਰ ਸਕੇ। ਹਾਲਾਂਕਿ, ਵਿਦੇਸ਼ੀ ਜੋੜਾ ਉਦੋਂ ਬੱਚਾ ਲੈਣ ਤੋਂ ਪਿੱਛੇ ਹਟ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬੱਚਾ ਡਾਊਨ ਸਿੰਡਰੋਮ ਨਾਲ ਪੈਦਾ ਹੋਵੇਗਾ। ਇਸ ਮਗਰੋਂ ਮਿਮੀ ਬੱਚੇ ਨੂੰ ਖ਼ੁਦ ਪਾਲਣ ਦਾ ਫੈਸਲਾ ਕਰਦੀ ਹੈ ਅਤੇ ਇਕੱਲੀ ਮਾਂ ਵਜੋਂ ਉਸ ਨੂੰ ਕਈ ਚੁਣੌਤੀਆਂ ਤੇ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਮਾਂ ਵਜੋਂ ਉਸ ਦਾ ਸੰਘਰਸ਼ ਦਿਲ ਨੂੰ ਛੂਹਣ ਵਾਲਾ ਅਤੇ ਪ੍ਰੇਰਨਾਦਾਈ ਹੈ।

Related Post