
ਤੇਜ ਰਫਤਾਰ ਕਾਰ ਤੇ ਸਕੂਟਰ ਹਾਦਸੇ ਵਿਚ ਲਖਮੀਰ ਸਿੰਘ ਤੇ ਉਸਦੀ ਪੋਤੀ 3 ਸਾਲ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰੇ
- by Jasbeer Singh
- October 26, 2024

ਤੇਜ ਰਫਤਾਰ ਕਾਰ ਤੇ ਸਕੂਟਰ ਹਾਦਸੇ ਵਿਚ ਲਖਮੀਰ ਸਿੰਘ ਤੇ ਉਸਦੀ ਪੋਤੀ 3 ਸਾਲ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰੇ ਪਟਿਆਲਾ : ਪਟਿਆਲਾ ਸਰਹੰਦ ਰੋਡ ‘ਤੇ ਪਿੰਡ ਬਹਿਬਲਪੁਰ ਨੇੜੇ ਇਕ ਤੇਜ ਰਫਤਾਰ ਕਾਰ ਨਾਲ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਲਖਮੀਰ ਸਿੰਘ ਉਮਰ 50 ਸਾਲ ਤੇ ਉਸਦੀ ਪੋਤੀ ਰਹਿਮਤਜੋਤ ਕੌਰ ਉਮਰ ਸਾਢੇ 3 ਸਾਲ ਮੌਕੇ ‘ਤੇ ਹੀ ਹਲਾਕ ਹੋ ਗਏ । ਚਸ਼ਮਦੀਦਾਂ ਅਨੁਸਾਰ ਮ੍ਰਿਤਕ ਲਖਮੀਰ ਸਿੰਘ ਅਪਣੀ ਪੋਤਰੀ ਰਹਿਮਤਜੋਤ ਕੌਰ ਨੂੰ ਸਕੂਲੋਂ ਲੈ ਕੇ ਅਪਣੇ ਘਰ ਸਰਹੰਦ ਰੋਡ ‘ਤੇ ਜਾ ਰਿਹਾ ਸੀ ਜਦੋਂ ਉਸਨੂੰ ਸਰਹੰਦ ਵੱਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਦਰੜ ਦਿੱਤਾ। ਹਾਦਸਾ ਏਨਾ ਖੌਫ਼ਨਾਕ ਸੀ ਸਕੂਟਰ ਸਵਾਰ ਲਖਮੀਰ ਸਿੰਘ ਦਾ ਸਰੀਰ ਥਾਂ ਥਾਂ ਤੋਂ ਕੱਟਕੇ ਕਾਰ ਦੀਆਂ ਅਗਲੀਆਂ ਸੀਟਾਂ `ਤੇ ਜਾ ਖਿਲਰਿਆ । ਉਸਦੀ ਪੋਤੀ ਦੀ ਲਾਸ਼ ਵੀ ਬੁਰੀ ਤਰ੍ਹਾਂ ਬੇਪਛਾਣ ਹੋ ਗਈ। ਕਾਰ ਚਾਲਕ ਦੀ ਪਹਿਚਾਣ ਪਿੰਸ ਅਲੀ ਵਾਸੀ ਗੱਗੜਪੁਰ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਲਖਮੀਰ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨਸ਼ੇ ਵਿੱਚ ਜਾਪਦਾ ਸੀ ।