
ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ
- by Jasbeer Singh
- March 11, 2025

ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਚੱਲ ਰਹੇ ਕਾਰਜਾਂ ਵਿੱਚ ਸੰਗਤਾਂ ਸਹਿਯੋਗ ਦੇਣ : ਅਮਨਦੀਪ ਸਿੰਘ ਲਵਲੀ ਨਾਭਾ : ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਥਾਪੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਇਲਾਕੇ ਵਿੱਚ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਲਈ ਹਰ ਪੱਖੋਂ ਸੇਵਾਵਾਂ ਨਿਭਾਉਂਦੀਆਂ ਆ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਨਾਭਾ ਵੱਲੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੰਗਤਾਂ ਦੇ ਅਥਾਹ ਸਹਿਯੋਗ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਵੱਖ-ਵੱਖ ਗੱਡੀਆਂ ਦੁਆਰਾ ਨੌਜਵਾਨਾਂ ਦੇ ਕਾਫਲੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਲੈ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ, ਪਟਿਆਲਾ ਰਜਿੰਦਰਾ, ਨਿਊ ਚੰਡੀਗੜ੍ਹ ਕੈਂਸਰ ਹਸਪਤਾਲ, ਪੀ. ਜੀ. ਆਈ. ਓ. ਪੀ. ਡੀ. ਵਾਲਾ ਗੇਟ, ਕੈਂਸਰ ਹਸਪਤਾਲ ਸੰਗਰੂਰ, ਸਰਕਾਰੀ ਹਸਪਤਾਲ ਨਾਭਾ, ਸਰਕਾਰੀ ਹਸਪਤਾਲ ਸੰਗਰੂਰ, ਸੈਕਟਰ 32 ਛੋਟੀ ਪੀ. ਜੀ. ਆਈ. ਸਮੇਤ ਅੱਠਾਂ ਹਸਪਤਾਲਾਂ ਵਿੱਚ ਪਹੁੰਚੇ ਅਤੇ ਲੰਗਰ ਵਰਤਾਉਣ ਦੀਆਂ ਸੇਵਾਵਾਂ ਨਿਭਾਈਆਂ ਇਹ ਜਾਣਕਾਰੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਮੈਂਬਰ ਪ੍ਰਿਤਪਾਲ ਸਿੰਘ ਰਵਿੰਦਰ ਸਿੰਘ ਜਸਵਿੰਦਰਪਾਲ ਸਿੰਘ ਅਸ਼ੋਕ ਅਰੋੜਾ ਕਮਲਜੀਤ ਕਪੂਰ ਪੱਪੀ ਦਰਸ਼ਨ ਅਰੋੜਾ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ । ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਕਰੋਨਾ ਕਾਲ ਤੋਂ ਹੁਣ ਤੱਕਰ ਲਗਾਤਾਰ ਆਕਸੀਜਨ ਦੇ ਕੰਸਨਟਰੇਟਰ ਮਹੀਨਾ ਵਾਰੀ ਰਾਸ਼ਨ ਪੜਤਾਲ ਕਰਨ ਉਪਰੰਤ ਲੋੜਵੰਦਾਂ ਦੇ ਆਪਰੇਸ਼ਨ ਮੈਡੀਕਲ ਸਹੂਲਤਾਂ ਅਤੇ ਸਿੱਖਿਆ ਨੂੰ ਲੈ ਸੇਵਾਵਾਂ ਜਾਰੀ ਹਨ ਸੰਗਤਾਂ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਚੱਲ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ । ਜਲਦ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੀ ਪੜ੍ਹਾਈ ਦਾ ਖਰਚਾ ਵੀ ਸੰਸਥਾ ਵੱਲੋਂ ਕੀਤਾ ਜਾਵੇਗਾ ਤੇ ਹੋਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ, ਅੰਟਾਲ ਸਿੰਘ ,ਸੁਖਲੀਨ ਸਿੰਘ, ਰਾਣਾ ਨਾਭਾ, ਜਗਜੀਤ ਸਿੰਘ ਖੋਖ, ਹਰਪ੍ਰੀਤ ਸਿੰਘ, ਜਥੇਦਾਰ ਹਾਕਮ ਸਿੰਘ, ਐਡਵੋਕੇਟ ਸਨੀ ਰਹੇਜਾ, ਐਡਵੋਕੇਟ ਢੀਂਡਸਾ, ਕੁਲਵਿੰਦਰ ਸਿੰਘ, ਅਮਰਜੋਤ ਸਿੰਘ, ਰਾਮ ਸਿੰਘ, ਇੰਦਰ ਸਿੰਘ , ਰਿੰਪੀ ਛਤਵਾਲ, ਹਰਦੇਵ ਸਿੰਘ, ਪ੍ਰਿੰਸ, ਹਨੀ, ਰਿੱਕੀ, ਜਸਬੀਰ ਸਿੰਘ ਪੱਲੇ ਸਮੇਤ ਸੰਸਥਾ ਦੇ ਮੈਂਬਰ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.