
ਸ਼ਾਹੀ ਸ਼ਹਿਰ ਦੇ ਲੋਕਾਂ ਦੀ ਸਿਹਤ ਦਾ ਰੱਬ ਰਾਖਾ, ਸ਼ਹਿਰ ਵਿੱਚ ਵਿੱਕ ਰਹੇ ਨਕਲੀ ਖਾਣ ਪੀਣ ਦੇ ਸਾਮਾਨ ਦੀਆਂ ਕਈ ਖਬਰਾਂ ਆਉ
- by Jasbeer Singh
- July 16, 2024

ਪਟਿਆਲਾ : ਆਪਣੇ ਸ਼ਾਹੀ ਖਾਣਿਆਂ ਲਈ ਮਸ਼ਹੂਰ ਪਟਿਆਲਾ ਵਿੱਚ ਖਾਣ ਪੀਣ ਦੀਆਂ ਵਸਤਾਂ ਦਾ ਮਿਆਰ ਲਗਾਤਾਰ ਡਿੱਗਦਾ ਜਾ ਰਿਹਾ ਕਿਉਂਕਿ ਕੁਝ ਲਾਲਚੀ ਦੁਕਾਨਦਾਰਾਂ ਵਲੋਂ ਆਪਣੇ ਮੁਨਾਫੇ ਲਈ ਨਾ ਤਾਂ ਇਨਾ ਵਸਤੂਆਂ ਵਿੱਚ ਕੁਆਲਿਟੀ ਦਾ ਧਿਆਨ ਰੱਖਿਆ ਜਾ ਰਿਹਾ ਅਤੇ ਨਾ ਹੀ ਸਾਫ ਸਫਾਈ ਦਾ, ਪਿਛਲੇ ਕੁਝ ਸਮੇਂ ਦੇ ਵਿੱਚ ਅਜਿਹੀਆਂ ਅਨੇਕਾਂ ਖਾਣ ਪੀਣ ਦੀਆਂ ਵਸਤਾਂ ਨੂੰ ਲੈ ਕੇ ਵੱਡੇ ਮਾਮਲੇ ਸਾਹਮਣੇ ਆਏ ਜਿਨਾਂ ਵਿੱਚ ਐਕਸਪਾਰੀ ਚੋਕਲੇਟ ਮਾਮਲਾ , ਸਵੀਟਸ ਅਤੇ ਰੈਸਟੋਰੈਂਟ ਵਿੱਚੋਂ ਲਿਜਾਏ ਗਏ ਖਾਣੇ ਵਿੱਚੋਂ ਕੀੜੇ ਨਿਕਲਣ ਦਾ ਮਾਮਲਾ ਅਤੇ ਸਭ ਤੋਂ ਵੱਡਾ ਚਰਚਾ ਦਾ ਰਿਹਾ ਕੇਕ ਦਾ ਮਾਮਲਾ ਜਿਸ ਵਿੱਚ 10 ਸਾਲਾਂ ਬੱਚੀ ਦੀ ਜਾਨ ਚੱਲੀ ਗਈ ਅਤੇ ਪਰਿਵਾਰਿਕ ਮੈਂਬਰਾਂ ਨੇ ਬੇਕਰੀ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਸਨ। ਤਾਂ ਹੁਣ ਇੱਕ ਹੋਰ ਕੇਕ ਦਾ ਮਾਮਲਾ ਹੋਰ ਸਾਹਮਣੇ ਆਇਆ। ਜਿਸ ਵਿੱਚ ਦੁਕਾਨਦਾਰ ਵੱਲੋਂ ਹਲਕੀ ਕੁਆਲਿਟੀ ਦਾ ਅਤੇ ਪੁਰਾਣਾ ਕੇਕ ਵੇਚਿਆ ਜਾ ਰਿਹਾ। ਗ੍ਰਾਹਕ ਵੱਲੋਂ ਕੇਕ ਵਾਪਸ ਲਿਆ ਕੇ ਜਦੋਂ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਆਪ ਮਨ ਰਿਹਾ ਕਿ ਉਹ ਫਰੋਜਨ ਕੇਕ ਵੇਚ ਰਿਹਾ। ਤਸਵੀਰ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਦੁਕਾਨਦਾਰ ਵੱਲੋਂ ਆਪਣੇ ਸਾਥੀ ਦੁਕਾਨਦਾਰ ਨੂੰ ਬੁਲਾ ਕੇ ਵੀ ਕੇਕ ਖਵਾਇਆ ਗਿਆ ਜਿੱਥੇ ਉਹਦਾ ਸਾਥੀ ਦੁਕਾਨਦਾਰ ਵੀ ਕੇਕ ਕੋੜਾ ਹੋਣ ਦੀ ਗੱਲ ਮੰਨ ਰਿਹਾ। ਇਸ ਬਾਬਤ ਮੌਕੇ ਦੇ ਉੱਤੇ ਜ਼ਿਲਾ ਸਿਹਤ ਅਫਸਰ ਨੂੰ ਵੀ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਕੱਲ ਇੱਕ ਟੀਮ ਬਣਾ ਕੇ ਸੀ ਜਾਂਚ ਕਰਾਉਣਗੇ ਲੇਕਿਨ ਦੋ ਦਿਨ ਬੀਤ ਜਾਣ ਤੋਂ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਸਪਸ਼ਟ ਹੁੰਦਾ ਕਿ ਵਿਭਾਗ ਲੋਕਾਂ ਸਿਹਤ ਨੂੰ ਲੈ ਕੇ ਕਿੰਨਾ ਸਤੱਰਕ ਹੈ। ਸ਼ਹਿਰ ਵਿੱਚ ਵੱਡੇ ਪੱਧਰ ਤੇ ਨਕਲੀ ਸਮਾਨ ਬਣਾ ਕੇ ਲੋਕਾਂ ਨੂੰ ਖਵਾਇਆ ਜਾ ਰਿਹਾ ਲੇਕਿਨ ਸਿਹਤ ਵਿਭਾਗ ਦੀ ਸਿਹਤ ਤੇ ਕੋਈ ਅਸਰ ਨਹੀਂ। ਕੁੰਭ ਕਰਨੀ ਨੀਂਦ ਸੁੱਤਾ ਹੋਇਆ ਸਿਹਤ ਵਿਭਾਗ ਸਿਰਫ ਤੇ ਸਿਰਫ ਤਿਉਹਾਰਾਂ ਦੇ ਮੌਕੇ ਕੁਝ ਦਿਨਾਂ ਲਈ ਜਾਗਦਾ ਉਹ ਵੀ ਆਪਣੇ ਮਤਲਬ ਲਈ, ਸਿੱਖਿਆ ਸੁਰੱਖਿਆ ਤੇ ਸਿਹਤ ਲਈ ਵੱਡੇ ਵੱਡੇ ਦਾਵੇ ਕਰਨ ਵਾਲੀ ਪੰਜਾਬ ਸਰਕਾਰ ਨੂੰ ਜਿਥੇ ਇਹਨਾਂ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ ਉੱਥੇ ਇਨ੍ਹਾਂ ਵਿਭਾਗਾਂ ਅਤੇ ਉਹਨਾਂ ਅਫਸਰਾਂ ਦੀ ਵੀ ਜੰਮ ਕੇ ਸਾਰ ਲੈਣੀ ਚਾਹੀਦੀ ਹੈ। ਜੋ ਆਪਣੇ ਡਿਊਟੀ ਬਾਖੂਬੀ ਨਹੀਂ ਨਿਭਾ ਰਹੇ।