post

Jasbeer Singh

(Chief Editor)

National

ਲਾਰੈਂਸ ਦੀ ਤਬੀਅਤ ਵਿਗੜਨ ਦੇ ਚਲਦਿਆਂ ਹੋਈ ਮੌਤ

post-img

ਲਾਰੈਂਸ ਦੀ ਤਬੀਅਤ ਵਿਗੜਨ ਦੇ ਚਲਦਿਆਂ ਹੋਈ ਮੌਤ ਬੁਲੰਦ ਸ਼ਹਿਰ : ਭਾਰਤ ਦੇਸ਼ ਦੇ ਬੁਲੰਦਸ਼ਹਿਰ ਨਿਵਾਸੀ ਲਾਰੈਂਸ ਸ਼ਰਮਾ ਜਿਸਦਾ ਸੁਪਨਾ ਆਈ. ਏ. ਐਸ. ਬਣਨ ਦਾ ਸੀ ਪਰ ਐਤਵਾਰ ਨੂੰ ਪੀ. ਸੀ. ਐਸ. ਦੀ ਪ੍ਰੀਖਿਆ ਦੇਣ ਤੋਂ ਬਾਅਦ ਪ੍ਰੀਖਿਆ ਕੇਂਦਰ ਦੇ ਬਾਹਰ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ । ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰ ਵਿਚ ਮਾਤਮ ਛਾ ਗਿਆ। ਦੂਜੇ ਪਾਸੇ ਦੇਰ ਰਾਤ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ ਪੁਲਿਸ ਅਜੇ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਲਾਰੈਂਸ ਪੜ੍ਹਾਈ ‘ਚ ਹੋਣਹਾਰ ਸੀ। ਪਰਿਵਾਰ ਦਾ ਇਕਲੌਤਾ ਪੁੱਤਰ ਲਾਰੈਂਸ ਆਈਏਐਸ ਬਣਨਾ ਚਾਹੁੰਦਾ ਸੀ ਅਤੇ ਯੂ. ਪੀ. ਐਸ. ਸੀ. ਦੀ ਤਿਆਰੀ ਕਰ ਰਿਹਾ ਸੀ । ਸੀ. ਓ. ਸਿਟੀ ਅਰੁਣ ਕੁਮਾਰ ਨੇ ਦੱਸਿਆ ਕਿ ਲਾਰੈਂਸ ਸ਼ਰਮਾ ਇੱਕ ਮਹੀਨਾ ਪਹਿਲਾਂ ਬੁਲੰਦਸ਼ਹਿਰ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ। ਉਹ ਮੁਰਾਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ । ਜਾਣਕਾਰੀ ਮਿਲੀ ਹੈ ਕਿ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਪ੍ਰੀਖਿਆ ਦੇਣ ਆਇਆ ਸੀ । ਲਾਰੈਂਸ ਨੇ ਪਹਿਲੀ ਸ਼ਿਫਟ ਦੀ ਪ੍ਰੀਖਿਆ ਦੇਣ ਤੋਂ ਬਾਅਦ ਦੂਜੀ ਸਿ਼ਫਟ ਦੀ ਪ੍ਰੀਖਿਆ ਵੀ ਦਿੱਤੀ । ਉਸੇ ਸਮੇਂ ਜਦੋਂ ਲਾਰੈਂਸ ਪੇਪਰ ਕੇਂਦਰ ਤੋਂ ਬਾਹਰ ਆਇਆ ਤਾਂ ਉਹ ਅਚਾਨਕ ਬੇਹੋਸ਼ ਹੋ ਗਿਆ। ਕੇਂਦਰ ਵਿੱਚ ਤਾਇਨਾਤ ਪੁਲਸ ਮੁਲਾਜ਼ਮ ਉਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਰੈਂਸ ਦੇ ਸੱਜੇ ਹੱਥ ‘ਤੇ ਪੱਟੀ ਬੰਨ੍ਹੀ ਹੋਈ ਸੀ, ਜਦਕਿ ਉਸ ਦੀ ਅੱਖ ਦੇ ਨੇੜੇ ਸੱਟ ਦੇ ਨਿਸ਼ਾਨ ਸਨ । ਜਾਣਕਾਰੀ ਮਿਲੀ ਹੈ ਕਿ ਉਹ ਪ੍ਰੀਖਿਆ ਦੇਣ ਲਈ ਇਕੱਲਾ ਹੀ ਪਹੁੰਚਿਆ ਸੀ । ਜਿਵੇਂ ਹੀ ਉਹ ਸੈਂਟਰ ਦੇ ਬਾਹਰ ਪਹੁੰਚਦਾ ਹੈ, ਲਾਰੈਂਸ ਹੇਠਾਂ ਡਿੱਗ ਜਾਂਦਾ ਹੈ ਅਤੇ ਉੱਥੇ ਮੌਜੂਦ ਲੋਕ ਉਸ ਦੇ ਹੱਥਾਂ ਅਤੇ ਲੱਤਾਂ ਦੀ ਮਾਲਿਸ਼ ਕਰਨ ਲੱਗਦੇ ਹਨ। ਇੰਨਾ ਹੀ ਨਹੀਂ ਲੋਕ ਉਸ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਪੁੱਛ ਰਹੇ ਹਨ ਅਤੇ ਉਸ ਦਾ ਮੋਬਾਈਲ ਨੰਬਰ ਵੀ ਮੰਗ ਰਹੇ ਹਨ, ਉਥੇ ਹੀ ਲਾਰੈਂਸ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਨੰਬਰ ਵੀ ਦੱਸ ਰਿਹਾ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Related Post