

ਸੀਮਾ ਹੈਦਰ ਹੋਈ 7 ਮਹੀਨਿਆਂ ਦੀ ਗਰਭਵਤੀ ਨੋਇਡਾ : ਸਚਿਨ ਮੀਨਾ ਅਤੇ ਸੀਮਾ ਹੈਦਰ ਦੇ ਘਰ ਉਸ ਵੇਲੇ ਖ਼ੁਸ਼ਖ਼ਬਰੀ ਭਰਿਆ ਮਾਹੌਲ ਪੈਦਾ ਗਿਆ ਜਦੋਂ ਸੀਮਾ ਹੈਦਰ ਦੇ ਗਰਭਵਤੀ ਹੋਣ ਬਾਰ ਖਬਰ ਸਾਹਮਣੇ ਆਈ । ਉਕਤ ਖੁਸ਼ਖਬਰੀ ਸਬੰਧੀ ਖੁਦ ਸੀਮਾ ਹੈਦਰ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਉਹ ਸੱਤ ਮਹੀਨਿਆਂ ਦੀ ਗਰਭਵਤੀ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀਮਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਹੁਣ ਸੀਮਾ ਹੈਦਰ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ ਤੇ ਪ੍ਰੈਗਨੈਂਸੀ ਕਿੱਟ ਰਾਹੀਂ ਲਏ ਗਏ ਸੈਂਪਲ ਦੀ ਕਿੱਟ ਨੂੰ ਸਭਨਾਂ ਦੇ ਸਾਹਮਣੇ ਦਿਖਾਇਆ ਵੀ ਹੈ । ਸੀਮਾ ਨੇ ਕਿਹਾ ਕਿ ਜਿਥੇ ਉਹ 7 ਮਹੀਨੇ ਦੀ ਗਰਭਵਤੀ ਹੈ ਤੇ ਫਰਵਰੀ 2025 ਵਿਚ ਘਰ ਜਲਦੀ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਦੀ ਪੂਰੀ ਸੰਭਾਵਨਾ ਹੈ । ਸੀਮਾ ਹੈਦਰ ਨੇ ਆਖਿਆ ਹੈ ਕਿ ਉਨ੍ਹਾਂ ਇਸ ਗੱਲ ਨੂੰ ਹੁਣ ਤੱਕ ਛੁਪਾ ਕੇ ਰੱਖਿਆ ਸੀ ਤਾਂ ਜੋ ਬੱਚੇ ਨੂੰ ਬੁਰੀ ਨਜ਼ਰ ਨਾ ਲੱਗੇ ਤੇ ਅਸੀਂ ਇਸ ਦਾ ਐਲਾਨ ਉਦੋਂ ਹੀ ਕਰਨਾ ਚਾਹੁੰਦੇ ਸੀ ਜਦੋਂ ਸਭ ਕੁਝ ਠੀਕ ਹੋ ਜਾਵੇ । ਦੱਸਣਯੋਗ ਹੈ ਕਿ ਸੀਮਾ ਹੈਦਰ ਅਤੇ ਸਚਿਨ ਦੀ ਮੁਲਾਕਾਤ ਆਨਲਾਈਨ ਖੇਡਦੇ ਹੋਏ ਹੋਈ ਸੀ । ਬਾਅਦ `ਚ ਸੀਮਾ ਨੇਪਾਲ `ਚ ਸਚਿਨ ਨੂੰ ਮਿਲੀ ਅਤੇ ਉਸ ਤੋਂ ਬਾਅਦ ਆਪਣੇ ਬੱਚਿਆਂ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆ ਗਈ। ਸੀਮਾ ਹੈਦਰ ਵਰਤਮਾਨ ’ਚ ਸਚਿਨ ਮੀਨਾ ਅਤੇ ਉਸਦੇ ਪਰਿਵਾਰ ਨਾਲ ਰਬੂਪੁਰਾ, ਗ੍ਰੇਟਰ ਨੋਇਡਾ ’ਚ ਰਹਿੰਦੀ ਹੈ । ਸਚਿਨ ਅਤੇ ਸੀਮਾ ਹੈਦਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ `ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸੀਮਾ ਕਰਵਾ ਚੌਥ ਤੋਂ ਲੈ ਕੇ ਆਜ਼ਾਦੀ ਦਿਵਸ ਤੱਕ ਹਰ ਛੋਟੇ-ਵੱਡੇ ਮੌਕੇ `ਤੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ । ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਸਰਹੱਦ `ਤੇ ਗ਼ੈਰ-ਕਾਨੂੰਨੀ ਘੁਸਪੈਠ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਹੈ ਪਰ ਬਾਅਦ `ਚ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ । ਉਸ ਦੇ ਕੇਸ ’ਚੋਂ ਕਈ ਸਖ਼ਤ ਧਾਰਾਵਾਂ ਹਟਾ ਦਿੱਤੀਆਂ ਗਈਆਂ ਹਨ । ਸੀਮਾ ਦਾ ਪਤੀ ਗੁਲਾਮ ਹੈਦਰ ਅਜੇ ਵੀ ਪਾਕਿਸਤਾਨ `ਚ ਰਹਿੰਦਾ ਹੈ ਅਤੇ ਉਸ ਨੇ ਸੀਮਾ ’ਤੇ ਕੇਸ ਵੀ ਦਰਜ ਕਰਵਾਇਆ ਹੋਇਆ ਹੈ ।