ਕੈਨੇਡਾ ਵਿਖੇ ਲਾਰੈਂਸ ਗੈਂਗ ਨੇ ਚਲਾਈਆਂ ਗੋਲੀਆਂ ਟੋਰਾਂਟੋ, 6 ਅਕਤੂਬਰ 2025 : ਭਾਰਤ ਦੇ ਪ੍ਰਸਿੱਧ ਗੈਂਗਸਟਰ ਲਾਰੈਂੋਸ ਬਿਸ਼ਨੋਈ ਦੇ ਗੈਂਗ ਵਲੋਂ ਹਾਲ ਹੀ ਵਿਚ ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਵਿਖੇ ਨਵੀ ਢੇਸੀ ਨਾਮੀ ਵਿਅਕਤੀ ਦੇ ਟਿਕਾਣਿਆਂ ਤੇ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਉਕਤ ਫਾਇਰਿੰਗ ਸਬੰਧੀ ਜਾਣਕਾਰੀ ਲਾਰੈਂਸ ਗੈਂਗ ਨਾਲ ਜੁੜੇ ਇਕ ਗੈਂਗਸਟਰ ਵਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਗਈ ੲਕ ਪੋਸਟ ਤੋਂ ਪ੍ਰਾਪਤ ਹੋਈ ਹੈ। ਕੀ ਆਖਿਆ ਗਿਆ ਹੈ ਪੋਸਟ ਵਿਚ ਲਾਰੈਂਸ ਗੈਂਗ ਦੇ ਮੈਂਬਰ ਵਲੋਂ ਪਾਈ ਗਈ ਪੋਸਟ ’ਚ ਕਿਹਾ ਗਿਆ ਹੈ ਕਿ ਨਵੀ ਢੇਸੀ ਨਾਮ ਦੇ ਇਕ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਲੋਕਾਂ ਤੋਂ 50 ਲੱਖ ਰੁਪਏ ਦੀ ਰੰਗਦਾਰੀ ਵਸੂਲੀ ਸੀ, ਇਸ ਲਈ ਉਨ੍ਹਾਂ ਨੇ ਉਸ ਦੇ ਟਿਕਾਣਿਆਂ ’ਤੇ ਫਾਈਰਿੰਗ ਕੀਤੀ ਹੈ। ਲਾਰੈਂਸ ਗੈਂਗ ਮੁਤਾਬਕ ਨਵੀ ਢੇਸੀ ਕੀ ਕੀ ਕਰ ਰਿਹਾ ਹੈ ਲਾਰੈਂਸ ਗੈੈਂਗ ਦੇ ਨਾਮ ਹੇਠ ਕੈਨੇਡਾ ’ਚ ਜਿਨ੍ਹਾਂ ਥਾਵਾਂ ’ਤੇ ਫਾਈਰਿੰਗ ਕੀਤੀ ਗਈ ਹੈ ਉਹ ਸਾਰੇ ਨਵੀ ਢੇਸੀ ਦੇ ਹਨ ਅਤੇ ਅਸੀਂ ਤਿੰਨ ਦਿਨਾਂ ਤੋਂ ਇਨ੍ਹਾਂ ਟਿਕਾਣਿਆਂ ’ਤੇ ਫਾਈਰਿੰਗ ਕਰ ਰਹੇ ਹਾਂ। ਨਵੀ ਢੇਸੀ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ’ਤੇ ਗਾਇਕਾਂ ਤੋਂ 50 ਲੱਖ ਰੁਪਏ ਦੀ ਉਗਰਾਹੀ ਕੀਤੀ ਸੀ, ਇਸ ਲਈ ਅਸੀਂ ਉਸ ਦੇ ਪਿੱਛੇ ਪਏ ਹਾਂ। ਜੇਕਰ ਕੋਈ ਹੋਰ ਵਪਾਰੀ ਵੀ ਨਿਸ਼ਾਨੇ ’ਤੇ ਹੈ ਅਤੇ ਉਸਦਾ ਕੋਈ ਖਾਸ ਮਕਸਦ ਹੈ ਤਾਂ ਉਹ ਸਾਡੇ ਭੈਣ-ਭਰਾਵਾਂ ਤੋਂ ਉਨ੍ਹਾਂ ਦਾ ਕੰਮ ਖੋਹ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

