
ਸ਼ਾਨਦਾਰ ਸੇਵਾਵਾਂ ਮਗਰੋਂ ਸੇਵਾਮੁਕਤ ਹੋਏ ਲੈਕਚਰਾਰ ਇਕਬਾਲ ਸਿੰਘ
- by Jasbeer Singh
- August 2, 2024

ਸ਼ਾਨਦਾਰ ਸੇਵਾਵਾਂ ਮਗਰੋਂ ਸੇਵਾਮੁਕਤ ਹੋਏ ਲੈਕਚਰਾਰ ਇਕਬਾਲ ਸਿੰਘ ਸਾਲ 1997 'ਚ ਹੋਈ ਪਹਿਲੀ ਪੋਸਟਿੰਗ ਪਟਿਆਲਾ : ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਅੰਦਰ ਲਗਾਤਾਰ 28 ਸਾਲ ਦੀਆਂ ਸ਼ਾਨਦਾਰ ਅਤੇ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰ ਇਕਬਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਗਵਾਨਪੁਰ ਜੱਟਾਂ ਤੋਂ ਸੇਵਾ ਮੁਕਤ ਹੋ ਗਏ ਹਨ ਲੈਕਚਰਾਰ ਇਕਬਾਲ ਸਿੰਘ ਦੀ ਪਹਿਲੀ ਪੋਸਟਿੰਗ ਬਤੌਰ ਪ੍ਰਾਇਮਰੀ ਅਧਿਆਪਕ 18 ਅਗਸਤ 1997 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹਿਆਣਾ ਖੁਰਦ ਬਲਾਕ ਭਾਦਸੋ ਵਿਖੇ ਹੋਈ। ਇਸ ਤੋਂ ਬਾਅਦ ਬਤੌਰ ਐਸ.ਐਸ. ਮਾਸਟਰ ਸਰਕਾਰੀ ਮਿਡਲ ਸਕੂਲ ਪਰੋੜ ਜ਼ਿਲ੍ਹਾ ਪਟਿਆਲਾ ਵਿਖੇ 07 ਜੁਲਾਈ 1998 ਨੂੰ ਜੁਆਇਨ ਕੀਤਾ ਅਤੇ 23 ਜੂਨ 2021 ਵਿੱਚ ਉਨ੍ਹਾਂ ਨੂੰ ਵਿਭਾਗ ਨੇ ਤਰੱਕੀ ਦੇ ਕੇ ਲੈਕਚਰਾਰ ਨਿਯੁਕਤ ਕੀਤਾ । 24 ਜੁਲਾਈ 1966 ਨੂੰ ਪਿਤਾ ਸੁਦਰਸ਼ਨ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਕੁੱਖੋਂ ਜਨਮੇ ਇਕਬਾਲ ਸਿੰਘ ਦਾ ਵਿਆਹ ਅੰਮ੍ਰਿਤ ਕੌਰ ਨਾਲ ਹੋਇਆ। ਜਿਨਾਂ ਦੀ ਕੁੱਖੋਂ ਇੱਕ ਬੇਟਾ ਪਰਮਪ੍ਰੀਤ ਸਿੰਘ ਅਤੇ ਬੇਟੀ ਭਵਨੀਤ ਕੌਰ ਨੇ ਜਨਮ ਲਿਆ । ਬੇਟੀ ਭਵਨੀਤ ਕੌਰ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਗਈ ਹੋਈ ਹੈ ਜਦਕਿ ਬੇਟਾ ਪਰਮਪ੍ਰੀਤ ਸਿੰਘ ਇੱਥੇ ਰਹਿ ਕੇ ਹੀ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦੇਣ ਲਈ ਪੁੱਜੇ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਨੇ ਕਿਹਾ ਕਿ ਲੈਕਚਰਾਰ ਇਕਬਾਲ ਸਿੰਘ ਇੱਕ ਬਹੁਤ ਹੀ ਸੁਲਝੇ ਹੋਏ ਅਧਿਆਪਕ ਹਨ, ਜਿਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਵੱਖ-ਵੱਖ ਸਰਕਾਰੀ ਵਿਭਾਗਾਂ ਅੰਦਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਲੈਕਚਰਾਰ ਇਕਬਾਲ ਸਿੰਘ ਗਿਆਨ ਦਾ ਖਜਾਨਾ ਹਨ।