post

Jasbeer Singh

(Chief Editor)

National

ਦਰਦਨਾਕ ਸੜਕ ਹਾਦਸੇ ਵਿਚ ਤਿੰਨ ਘਰਾਂ ਦੇ ਚਿਰਾਗ ਬੁਝੇ

post-img

ਦਰਦਨਾਕ ਸੜਕ ਹਾਦਸੇ ਵਿਚ ਤਿੰਨ ਘਰਾਂ ਦੇ ਚਿਰਾਗ ਬੁਝੇ ਮੱਧ ਪ੍ਰਦੇਸ : ਭਾਰਤ ਦੇਸ਼ ਦੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਦੇ ਕਹਿਰ ਨੇ ਤਿੰਨ ਘਰਾਂ ਦੇ ਚਰਾਗ ਬੁਝਾ ਦਿੱਤੇ। ਦਰਅਸਲ, ਦੋਸਤਾਂ ਦਾ ਇੱਕ ਗਰੁੱਪ ਮਾਤਾ ਦੇ ਦਰਸ਼ਨਾਂ ਲਈ ਮੰਦਰ ਗਿਆ ਸੀ। ਫਿਰ ਸਾਰੇ ਕਾਰ ਵਿਚ ਵਾਪਸ ਪਰਤ ਰਹੇ ਸਨ। ਇਸ ਦੌਰਾਨ ਕਾਰ ਹਾਦਸੇ ਦਾ ਸਿਕਾਰ ਹੋ ਗਈ । ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ।ਗਵਾਲੀਅਰ ਵਿਚ ਮਾਤਾ ਦੇ ਮੰਦਰ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਭਿਆਨਕ ਹਾਦਸੇ ‘ਚ 3 ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਸੜਕ ’ਤੇ ਅਵਾਰਾ ਪਸ਼ੂਆਂ ਦੇ ਅਚਾਨਕ ਆ ਜਾਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਗਵਾਲੀਅਰ ਵਿਚ ਝਾਂਸੀ ਰੋਡ ਥਾਣਾ ਖੇਤਰ ਸਥਿਤ ਗਵਾਲੀਅਰ-ਝਾਂਸੀ ਹਾਈਵੇਅ ਉਤੇ ਸਿਥੋਲੀ ‘ਚ ਇਹ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ‘ਚ ਕਾਰ ਚਲਾ ਰਹੇ 24 ਸਾਲਾ ਸੰਜੇ ਧਾਕੜ, 22 ਸਾਲਾ ਵਿਵੇਕ ਜੋਸ਼ੀ ਅਤੇ 22 ਸਾਲਾ ਰਿਤਿਕ ਮਾਂਝੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਅੰਕਿਤ ਅਤੇ ਮੋਹਿਲ ਜ਼ਖ਼ਮੀ ਹੋ ਗਏ। ਵੀਰਵਾਰ ਰਾਤ ਨੂੰ ਸਾਰੇ ਦੋਸਤ ਸ਼ੀਤਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮਾਤਾ ਦੇ ਦਰਸ਼ਨ ਕੀਤੇ। ਤਿੰਨ ਮ੍ਰਿਤਕਾਂ ਵਿਚ ਰਿਤਿਕ ਮਾਂਝੀ ਬੀ.ਕਾਮ ਦੇ ਫਾਈਨਲ ਈਅਰ ਦਾ ਵਿਦਿਆਰਥੀ ਸੀ, ਵਿਵੇਕ ਇਕ ਸਾਫਟਵੇਅਰ ਕੰਪਨੀ ਵਿਚ ਕਰਮਚਾਰੀ ਸੀ ਅਤੇ ਸੰਜੇ ਧਾਕੜ ਟੈਕਸੀ ਡਰਾਈਵਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਤਿੰਨ ਟੁਕੜੇ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਵੇਗੀ।

Related Post