

ਲਾਇਨ ਕਲੱਬ ਨਾਭਾ ਨੇ ਸਰਕਾਰੀ ਸਕੂਲ ਵਿਖੇ ਵੰਡੀਆਂ ਵਰਦੀਆਂ ਨਾਭਾ, 7 ਮਈ : ਲਾਇਨਜ਼ ਕਲੱਬ ਨਾਭਾ ਵਲੋਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਹਨ,ਜਿਸ ਤੇ ਚਲਦਿਆਂ ਕਲੱਬ ਦੇ ਪੀ. ਐਮ. ਜੇ .ਐਫ ਲਾਇੰਨਜ ਸਨੀ ਸਿੰਗਲਾ ਦੀ ਅਗਵਾਈ ਹੇਠ ਸਰਕਾਰੀ ਕੰਨਿਆਂ ਮਿਡਲ ਸਕੂਲ (ਲੜਕੀਆਂ) ਪੁਰਾਣਾ ਹਾਈਕੋਰਟ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਪ੍ਰਧਾਨ ਸਨੀ ਸਿੰਗਲਾ ਤੇ ਲਾਇਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਲਾਇਨਜ਼ ਕਲੱਬ ਵਲੋਂ ਅੱਗੇ ਵੀ ਇਸ ਤਰ੍ਹਾਂ ਦੇ ਪ੍ਰਾਜੈਕਟ ਜਾਰੀ ਰਹਿਣਗੇ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਿਤੂ ਮਾਕਨ, ਵਰਦੀ ਇੰਚਾਰਜ ਅਮਨਦੀਪ ਕੌਰ, ਜਸਵੰਤ ਸਿੰਘ, ਜਸਵੀਰ ਸਿੰਘ, ਵੰਦਨਾ, ਪ੍ਰੀਤੀ, ਪਰਮਿੰਦਰ ਕੌਰ, ਜਸ਼ਨਦੀਪ ਕੌਰ, ਸ਼ਸ਼ੀ ਬਾਲਾ ਸਮੁੱਚੇ ਸਟਾਫ ਮੈਂਬਰਾਂ ਵਲੋਂ ਲਾਇਨਜ਼ ਕਲੱਬ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਉਮੀਦ ਪ੍ਰਗਟਾਈ ਗਈ ਕਿ ਕਲੱਬ ਅੱਗੇ ਵੀ ਇਸ ਤਰ੍ਹਾਂ ਦੇ ਲੋੜਵੰਦ ਬੱਚਿਆਂ ਨੂੰ ਸਹਿਯੋਗ ਦਿੰਦਾ ਰਹੇਗਾ। ਇਸ ਮੋਕੇ ਤੇ ਲਾਇਨ ਅਮਰੀਕ ਸਿੰਘ ਗਿੱਲ , ਰਵਿੰਦਰ ਸਿੰਘ ਮੌਜੂਦ ਸਨ