post

Jasbeer Singh

(Chief Editor)

Patiala News

ਲਾਇਨ ਸੰਨੀ ਸਿੰਗਲਾ ਸਰਬ ਸੰਮਤੀ ਨਾਲ ਦੂਜੀ ਵਾਰ ਬਣੇ ਲਾਈਨਜ ਕਲੱਬ ਨਾਭਾ ਦੇ ਪ੍ਰਧਾਨ

post-img

ਲਾਇਨ ਸੰਨੀ ਸਿੰਗਲਾ ਸਰਬ ਸੰਮਤੀ ਨਾਲ ਦੂਜੀ ਵਾਰ ਬਣੇ ਲਾਈਨਜ ਕਲੱਬ ਨਾਭਾ ਦੇ ਪ੍ਰਧਾਨ ਨਾਭਾ 15 ਮਾਰਚ (ਰਾਜੇਸ਼ ) : ਲਾਈਨਜ ਕਲੱਬ ਨਾਭਾ ਨੇ 321 ਐਫ ਵਿੱਚ ਹੀ ਨਹੀਂ ਸਗੋਂ ਮਲਟੀਪਲ 321 ਅਤੇ ਪੂਰੀ ਦੁਨੀਆ ਦੇ ਲਾਇਨਜ਼ ਇੰਟਰਨੈਸ਼ਨਲ ਵਿੱਚ ਨਾਮ ਕਮਾਇਆ ਹੈ ਇਸੇ ਕਾਰਨ ਇਸ ਕਲੱਬ ਦੀ ਪ੍ਰਧਾਨਗੀ ਦੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਸਥਾਨ ਰੱਖਦੀ ਹੈ, ਇਲੈਕਸ਼ਨ ਕਮੇਟੀ ਦੇ ਚੇਅਰਮੈਨ ਲਾਇਨ ਸੁਰਿੰਦਰ ਬੀਰ ਸਿੰਘ ਸੇਠੀ ਅਤੇ ਲਾਇਨ ਸੁਰਿੰਦਰ ਸਿੰਗਲਾ ਵੱਲੋਂ ਪੀ. ਐਮ. ਜੇ. ਐਫ. ਲਾਇਨ ਸੰਨੀ ਸਿੰਗਲਾ ਨੂੰ ਸਰਬ ਸੰਮਤੀ ਨਾਲ ਦੂਜੀ ਵਾਰ ਲਾਇਨਜ਼ ਕਲੱਬ, ਨਾਭਾ ਦਾ ਪ੍ਰਧਾਨ ਐਲਾਨਿਆ ਗਿਆ,ਇਸ ਮੌਕੇ ਤੇ ਲਾਇਨ ਮੈਂਬਰਾਂ ਨੇ ਸੰਨੀ ਸਿੰਗਲਾ ਨੂੰ ਹਾਰ ਪਾਕੇ ਸਨਮਾਨਿਤ ਕੀਤਾ, ਸੰਨੀ ਸਿੰਗਲਾ ਵੱਲੋਂ ਵੀ ਲਾਇਨ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਕਲੱਬ ਨੂੰ ਹੋਰ ਉਚਾਈਆਂ ਤੇ ਲੈਕੇ ਜਾਣਗੇ, ਇਸ ਮੀਟਿੰਗ ਵਿੱਚ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਲਾਇਨ ਸੁਰਿੰਦਰ ਬੀਰ ਸਿੰਘ ਸੇਠੀ, ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ, ਲਾਇਨ ਸੁਰਿੰਦਰ ਸਿੰਗਲਾ, ਲਾਇਨ ਗਿਰਧਾਰੀ ਬਾਂਸਲ, ਲਾਇਨ ਵਿਨੋਦ ਚਾਵਲਾ, ਲਾਇਨ ਸੁਭਾਸ਼ ਸਹਿਗਲ, ਲਾਇਨ ਚਰਨਦੀਪ ਸਿੰਘ, ਲਾਇਨ ਰਾਜੇਸ਼ ਬਾਂਸਲ, ਲਾਇਨ ਪਵਨ ਸਿੰਗਲਾ ਆਦਿ ਹਾਜਿਰ ਰਹੇ,

Related Post