
Lok Sabha Elections 2024 : ਮੁੱਖ ਮੰਤਰੀ ਭਗਵੰਤ ਮਾਨ ਨੇ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ
- by Aaksh News
- May 6, 2024

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਇਸ ਮੌਕੇ ਖਰੜ ਸ਼ਹਿਰ ਸਵੇਰ ਤੋਂ ਹੀ ਪੁਲਿਸ ਛਾਉਣੀ ਦੇ ਰੂਪ ’ਚ ਤਬਦੀਲ ਹੋ ਗਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਇਸ ਮੌਕੇ ਖਰੜ ਸ਼ਹਿਰ ਸਵੇਰ ਤੋਂ ਹੀ ਪੁਲਿਸ ਛਾਉਣੀ ਦੇ ਰੂਪ ’ਚ ਤਬਦੀਲ ਹੋ ਗਿਆ। ਜਿਸ ਰਾਹ ਤੋਂ ਰੋਡ ਸ਼ੋਅ ਨੇ ਲੰਘਣਾ ਸੀ, ਉੱਥੇ ਬੈਰੀਗੇਟਿੰਗ ਕਰ ਕੇ ਲੋਕਾਂ ਦੀ ਆਵਾਜਾਈ ’ਤੇ ਰੋਕ ਲੱਗੀ ਹੋਈ ਸੀ। ਇਸ ਲਈ ਬਾਜ਼ਾਰ ਬੰਦ ਹੋ ਗਏ ਅਤੇ ਸ਼ਹਿਰ ਦੇ ਅੰਦਰੂਨੀ ਤੇ ਬਾਹਰਲੇ ਹਿੱਸਿਆਂ ਦੇ ਚੱਪੇ-ਚੱਪੇ ’ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ।