
ਐਮ. ਪੀ. ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਕੀਤਾ ਅੰਮ੍ਰਿਤਪਾਲ ਸਿੰਘ ਵਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ
- by Jasbeer Singh
- September 29, 2024

ਐਮ. ਪੀ. ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਕੀਤਾ ਅੰਮ੍ਰਿਤਪਾਲ ਸਿੰਘ ਵਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਅੰਮ੍ਰਿਤਸਰ : ਭਾਰਤ ਦੇਸ਼ ਦੇ ਸੂਬੇ ਅਸਾਮ ਦੀ ਡਿਬਰੂਗੜ ਜੇਲ੍ਹ ’ਚ ਐਨ. ਐਸ. ਏ. ਤਹਿਤ ਨਜ਼ਰਬੰਦ ਤੇ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਨੇ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਪੂਰਤੀ ਅਤੇ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਪੰਥਕ ਰਾਜਸੀ ਪਾਰਟੀ ਖੜੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਮੁੱਚੀ ਟੀਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਤੋਂ ਇਲਾਵਾ ਸੰਗਤਾਂ ਦੀ ਹਿਮਾਇਤ ਬਖ਼ਸ਼ਿਸ਼ ਕਰਨ, ਪਾਰਟੀ ਦਾ ਨਾਮ, ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜਣ ’ਚ ਅੰਗ ਸੰਗ ਸਹਾਈ ਹੋਣ ਦੀ ਅਰਦਾਸ ਬੇਨਤੀ ਕੀਤੀ ਹੈ ।