
ਪਹਿਲਗਾਮ ’ਚ ਸੈਲਾਨੀਆਂ ’ਤੇ ਅੱਤਵਾਦੀ ਹਮਲੇ ਦੀ ਮੰਹਤ ਖਨੋੜਾ ਵਲੋਂ ਕੀਤੀ ਨਿਖੇਧੀ
- by Jasbeer Singh
- April 25, 2025

ਪਹਿਲਗਾਮ ’ਚ ਸੈਲਾਨੀਆਂ ’ਤੇ ਅੱਤਵਾਦੀ ਹਮਲੇ ਦੀ ਮੰਹਤ ਖਨੋੜਾ ਵਲੋਂ ਕੀਤੀ ਨਿਖੇਧੀ ਭਾਦਸੋਂ "ਚ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ ਨਾਭਾ, 25 ਅਪ੍ਰੈਲ : ਪਹਿਲਗਾਮ 'ਚ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਨਿਰਦੋਸ਼ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਬੀਤੀ ਸ਼ਾਮ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਭਾਦਸੋਂ ਸ਼ਹਿਰ ਵਾਸੀਆਂ ਵੱਲੋਂ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੈਨ ਬਜ਼ਾਰ ਵਿੱਚੋ ਦੀ ਅਨਾਜ ਮੰਡੀ ਤੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਪਾਕਿਸਤਾਨ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆਂ ਕਰਦਿਆਂ ਖਨੋੜਾ ਨੇ ਕਿਹਾ ਕਿ ਕਾਇਰਤਾਪੂਰਨ ਅੱਤਵਾਦੀ ਹਮਲਾ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ, ਜ਼ੋ ਨਿਹੱਥੇ ਮਾਸੂਮਾਂ ਨੂੰ ਨਿਸ਼ਾਨਾ ਬਣਾ ਮਨੁੱਖਤਾ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇੱਕਜੁੱਟ ਹੈ, ਪੀੜਤ ਪਰਿਵਾਰਾਂ ਨਾਲ ਸਾਡੀ ਸੰਵੇਦਨਾ ਹੈ ਅਤੇ ਅਸੀਂ ਅੱਤਵਾਦ ਦੇ ਹਰ ਰੂਪ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਨਿਰਦੋਸ਼ਾਂ 'ਤੇ ਗੋਲੀਆਂ ਚੱਲਦੀਆਂ ਹਨ, ਉਦੋਂ ਪੂਰੀ ਇਨਸਾਨੀਅਤ ਲਹੂ-ਲੁਹਾਨ ਹੁੰਦੀ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਸ਼ਾਂਤੀ ਅਤੇ ਇੱਕਜੁੱਟਤਾ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੱਤਵਾਦ ਖਿਲਾਫ ਸਾਡੀ ਇੱਕਜੁੱਟਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਖਨੋੜਾ ਨੇ ਕਿਹਾ ਕਿ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੇ ਅੱਜ ਸ਼ਰੇਆਮ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਮਾਰ ਕੇ ਮੋਦੀ ਸਰਕਾਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਹੈ ਕਿ ਜੋ ਇਹ ਕਹਿ ਰਹੇ ਸਨ ਕਿ ਹੁਣ ਜੰਮੂ ਕਸ਼ਮੀਰ ਬਹੁਤ ਖੁਸ਼ਹਾਲ ਹੈ, ਪਰ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਸਵਾਲ ਚੁੱਕੇ ਕਿ ਅੱਜ ਕਿੱਥੇ ਗਿਆ ਉਹ 56 ਇੰਚ ਦਾ ਸੀਨਾ । ਖਨੋੜਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਕਾਇਰ ਅੱਤਵਾਦੀ ਦੇਸ਼ ਅਤੇ ਕਸ਼ਮੀਰੀਆਂ ਦੋਵਾਂ ਦੇ ਦੁਸ਼ਮਣ ਹਨ, ਸਰਕਾਰ ਨੂੰ ਅੱਤਵਾਦੀਆਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣਾ ਚਾਹੀਦਾ ਹੈ। ਇਸ ਕੈਡਲ ਮਾਰਚ ਸੂਬਾ ਕਾਂਗਰਸ ਕੋਆਰਡੀਨੇਟਰ ਭਗਵੰਤ ਸਿੰਘ ਮਣਕੂ, ਜਿਲਾ ਮੀਤ ਪ੍ਰਧਾਨ ਹਰਬੰਸ ਸਿੰਘ ਸਰਪੰਚ ਤੇ ਪ੍ਰਭਜੋਤ ਸਿੰਘ ਟਿਵਾਣਾ ਸਰਪੰਚ, ਚੇਅਰਮੈਨ ਸੁਖਬੀਰ ਸਿੰਘ ਪੰਧੇਰ, ਮਿੰਨੀ ਬਸ ਪ੍ਰਧਾਨ ਗੋਪਾਲ ਸਿੰਘ ਖਨੌੜਾ, ਸ਼ਕਤੀ ਕੁਮਾਰ, ਚੂਨੀ ਲਾਲ, ਬਲਵਿੰਦਰ ਸਿੰਘ ਮਾਨ, ਅਮਰੀਸ਼ ਸਿੰਘ ਸਾ. ਸਰਪੰਚ, ਜਤਿੰਦਰ ਬੰਟੀ ਸਾਹੀਵਾਲ, ਗੁਰਮੀਤ ਸਿੰਘ ਟਿਵਾਣਾ, ਜੱਗੀ ਪੰਧੇਰ, ਲਖਵੰਤ ਸਿੰਘ ਮੁਲਤਾਨੀ, ਗੁਰਦੀਪ ਸਿੰਘ ਟਿਵਾਣਾ, ਹੰਸਾ ਸਿੰਘ ਸਾ.ਸਰਪੰਚ ਰਾਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸ ਪਾਰਟੀ ਵਰਕਰ, ਸ਼ਹਿਰ ਤੇ ਇਲਾਕਾ ਵਾਸੀਆਂ ਸਮੇਤ ਮੁਸਲਮਾਨ ਭਾਈਚਾਰੇ ਨੇ ਸ਼ਮੂਲੀਅਤ ਕੀਤੀ।