post

Jasbeer Singh

(Chief Editor)

Patiala News

ਪਹਿਲਗਾਮ ਵਿਖੇ ਨਿਰਦੋਸ਼ ਟੂਰਿਸਟਾਂ ਤੇ ਕਾਤਲਾਨਾ ਹਮਲਾ ਅਤਿ ਨਿੰਦਨਯੋਗ ਤੇ ਮੰਦਭਾਗਾ : ਰਮਨਦੀਪ ਭੀਲੋਵਾਲ

post-img

ਪਹਿਲਗਾਮ ਵਿਖੇ ਨਿਰਦੋਸ਼ ਟੂਰਿਸਟਾਂ ਤੇ ਕਾਤਲਾਨਾ ਹਮਲਾ ਅਤਿ ਨਿੰਦਨਯੋਗ ਤੇ ਮੰਦਭਾਗਾ : ਰਮਨਦੀਪ ਭੀਲੋਵਾਲ ਨਾਭਾ 25 ਅਪ੍ਰੈਲ : ਪਹਿਲਗਾਮ ਵਿੱਚ ਨਿਰਦੋਸ਼ ਟੂਰਿਸਟਾਂ ਤੇ ਆਤੰਕੀ ਹਮਲਾ ਬਹੁਤ ਹੀ ਮੰਦਭਾਗਾ ਹੈ ਅਤੇ ਅਤਿ ਨਿੰਦਣਯੋਗ ਹੈ। ਜਿਸ ਵਿੱਚ 26 ਤੋਂ ਵੱਧ ਨਿਰਦੋਸ਼ ਲੋਕਾਂ ਦੀਆਂ , ਲੈ ਲਈਆਂ ਗਈਆਂ ਹਨ। ਧਰਮ ਦੇ ਨਾਮ ਤੇ ਕੀਤੇ ਗਏ ਕਤਲੇਆਮ ਨੇ ਸਾਰੀ ਦੁਨੀਆਂ ਨੂੰ ਹਲਾ ਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਦੇ ਸਾਬਕਾ ਜਿਲਾ ਵਾਈਸ ਪ੍ਰਧਾਨ ਰਮਨਦੀਪ ਸਿੰਘ ਭੀਲੋਵਾਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਹਨਾਂ ਮ੍ਰਿਤਕ ਪਰਿਵਾਰਾਂ ਦੇ ਨਾਲ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਹਨਾਂ ਕਿਹਾ ਕਿ ਇਸ ਮਨੁੱਖੀ ਘਾਣ ਨਾਲ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਭਿਆਨਕ ਤੋਂ ਭਿਆਨਕ ਸਜ਼ਾ ਦਿੱਤੀ ਜਾਵੇ ਤਾਂ ਜੋ ਕਾਇਰਾਨਾ ਕਾਰਾ ਕਰਨ ਵਾਲਿਆਂ ਨੂੰ ਸਬਕ ਮਿਲ ਸਕੇ।

Related Post