July 6, 2024 00:46:14
post

Jasbeer Singh

(Chief Editor)

Patiala News

ਦਫਤਰ ਸਿਵਲ ਸਰਜਨ ਤੋਂ ਮਲੇਰੀਆ, ਡੇਂਗੂ ਲਾਰਵਾ ਦੀ ਚੈਕਿੰਗ ਲਈ ਟੀਮਾਂ ਨੂੰ ਰਵਾਂਨਾਂ ਕਰਕੇ ਕੀਤਾ ਮੁਹਿੰਮ ਦਾ ਆਗਾਜ਼

post-img

ਪਟਿਆਲਾ, 19 ਅਪ੍ਰੈਲ (ਜਸਬੀਰ)-ਜਿਲਾ ਸਿਹਤ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਮਲੇਰੀਆ / ਡੇਂਗੂ ਦੇ ਸ਼ੀਜਨ ਨੁੰ  ਮੁੱਖ ਰੱਖਦੇ ਹੋਏ ਉੱਚ ਅਧਿਕਾਰੀਆਂ ਅਤੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਮਲੇਰੀਆ/ਡਂੇਗੂ ਬੁਖਾਰ ਦੀ ਜਾਗਰੂਕਤਾ ਲਈ ਹਰੇਕ ਸ਼ੁਕਰਵਾਰ-ਖੁਸ਼ਕ ਦਿਵਸ ਮੁਹਿੰਮ ਦਾ ਆਗਾਜ ਸਿਹਤ ਅਧਿਕਾਰੀਆਂ ਵੱਲੋ ਦਫਤਰ ਸਿਵਲ ਸਰਜਨ ਪਟਿਆਲਾ ਤੋਂ ਕੀਤਾ ਗਿਆ। ਮੱਛਰਾਂ ਦੇ ਲਾਰਵੇ ਦੀ ਜਾਂਚ ਲਈ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਲਈ ਟੀਮਾਂ ਨੁੰ ਹਰੀ ਝੰਡੀ ਦੇ ਕੇ ਰਵਾਂਨਾਂ ਕਰਦੇ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੁੰ ਡੇਂਗੁੂ ਪ੍ਰਤੀ ਸੁਚੇਤ ਹੋਣਾ ਪਵੇਗਾ।ਕਿਉਂਕਿ ਜੇਕਰ ਡੇਂਗੂ ਤੋਂ ਬਚਾਅ ਲਈ ਹੁਣ ਤੋਂ ਸਾਵਧਾਨੀਆਂ ਅਪਣਾਉਣੀਆਂ ਸ਼ੁਰੂ ਨਾ ਕੀਤੀਆਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਫੈਲ ਸਕਦਾ ਹੈ।ਉਹਨਾਂ ਕਿਹਾ ਕਿ ਹੁਣ ਜਿਥੇ ਸਿਹਤ ਵਿਭਾਗ ਦੇ ਸਟਾਫ ਵੱਲੋ ਲੋਕਾਂ ਨੂੰ ਹਰ ਸ਼ੁਕਰਵਾਰ ਘਰ-ਘਰ ਜਾ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇਗਾ, ਉਥੇ ਲੋਕਾਂ ਦੀ ਵੀ ਆਪਣੀ ਨਿੱਜੀ ਜਿਮੇਂਵਾਰੀ ਬਣਦੀ ਹੈ ਕਿ ਉਹ ਇਸ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਪੂਰਾ ਪੂਰਾ ਸਹਿਯੋਗ ਦੇਣ। ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ।ਇਸ ਲਈ ਆਪਣੇ ਘਰਾਂ ਦੇ ਆਲੇ ਦੁਆਲੇ, ਘਰਾਂ ਵਿੱਚ ਪਏ ਟੁਟੇ ਫੁੱਟੇ ਬਰਤਨਾਂ, ਫਰਿਜਾਂ ਦੀਆਂ ਟਰੇਆਂ, ਗਮਲਿਆਂ ਆਦਿ ਵਿੱਚ ਪਾਣੀ ਨਾ ਖੜਾ ਹੋਣ ਦਿਤਾ ਜਾਵੇ।ਗਰਮੀ ਦੇ ਮੋਸਮ ਵਿੱਚ ਕੂਲਰਾਂ ਨੂੰ ਦੁਬਾਰਾ ਚਲਾਉਣ ਤੋਂ ਪਹਿਲਾਂ ਪੁਰਾਣੇ ਫੂਸ ਨੂੰ ਕੱਢ ਕੇ ਅੱਗ ਲਗਾ ਕੇ ਨਵਾਂ ਫੂਸ ਵਰਤਿਆ ਜਾਵੇ।ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ, ਕੂਲਰਾਂ ਦੀ ਸਫਾਈ ਅਤੇ ਫਰਿਜਾਂ ਦੀਆਂ ਟਰੇਆਂ ਦੀ ਸਫਾਈ ਯਕੀਨੀ ਬਣਾਈ ਜਾਵੇ।ਉਹਨਾਂ ਦੱਸਿਆ ਕਿ ਅੱਜ ਮੁਹਿੰਮ ਦੇ ਪਹਿਲੇ ਦਿਨ ਸਿਹਤ ਟੀਮਾਂ ਵੱਲੋਂ ਜਿਲ੍ਹੇ ਵਿੱਚ 12398 ਥਾਂਵਾ ਤੇ ਡਂੇਗੂ ਲਾਰਵਾ ਚੈਕ ਕੀਤਾ ਗਿਆ। ਜਿਸ ਵਿੱਚੋਂ 10 ਥਾਵਾਂ ਤੇਂ ਡੇਂਗੁ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।ਮੁਹਿੰਮ ਦੇ ਆਗਾਜ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾਂ, ਸਹਾਇਕ ਸਿਹਤ ਅਫਸਰ ਡਾ. ਕੁਸ਼ਲਦੀਪ ਗਿੱਲ, ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ, ਡਾ. ਦਿਵਜੋਤ ਸਿੰਘ, ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਤੇ ਗੁਰਜੰਟ ਸਿੰਘ, ਜਿਲਾ ਬੀ ਸੀ ਸੀ ਕੁਆਰਡੀਨੇਟਰ ਜ਼ਸਵੀਰ ਕੌਰ, ਸੈਨੇਟਰੀ ਇੰਸਪੈਕਟਰ ਰਣ ਸਿੰਘ, ਅਨਿਲ ਕੁਮਾਰ, ਅਵਤਾਰ ਸਿੰਘ ਅਤੇ ਐਂਟੀ ਲਾਰਵਾ ਸਟਾਫ ਆਦਿ ਹਾਜ਼ਰ ਸਨ।   

Related Post