
ਮਲੂਕਾ ਦੀ ਨੂੰਹ ਪਰਮਪਾਲ ਕੌਰ ਅਸਤੀਫੇ ਦੀ ਵਾਪਸੀ ਲਈ ਪਹੁੰਚੇ ’ਕੈਟ’
- by Jasbeer Singh
- December 26, 2024

ਮਲੂਕਾ ਦੀ ਨੂੰਹ ਪਰਮਪਾਲ ਕੌਰ ਅਸਤੀਫੇ ਦੀ ਵਾਪਸੀ ਲਈ ਪਹੁੰਚੇ ’ਕੈਟ’ ਚੰਡੀਗੜ੍ਹ : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੇ ਆਪਣੇ ਅਸਤੀਫੇ ਦੀ ਵਾਪਸੀ ਲਈ ਕੇਂਦਰੀ ਐਡਮਨਿਸਟਰੇਟਿਵ ਟ੍ਰਿਬਿਊਨਲ (ਕੈਟ) ਕੋਲ ਪਹੁੰਚ ਕਰ ਕੇ ਉਸ ਵੱਲੋਂ 9 ਮਈ ਨੂੰ ਦਿੱਤਾ ਗਿਆ ਅਸਤੀਫਾ ਵਾਪਸ ਲੈਣ ਦੀ ਪ੍ਰਵਾਨਗੀ ਦੇਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ । ’ਦਾ ਟ੍ਰਿਬਿਊਨ’ ਦੀ ਇਕ ਰਿਪੋਰਟ ਮੁਤਾਬਕ ਆਪਣੀ ਅਪੀਲ ਵਿਚ ਪਰਮਪਾਲ ਕੌਰ ਨੇ ਕਿਹਾ ਕਿ ਉਸਨੇ ਸੂਬਾ ਸਰਕਾਰ ਦੇ ਦਬਾਅ ਕਾਰਣ ਅਸਤੀਫਾ ਦਿੱਤਾ ਸੀ । ਪਰਮਪਾਲ ਕੌਰ ਨੂੰ ਸਾਲ 2016 ਵਿਚ ਬਠਿੰਡਾ ਦੀ ਏ. ਡੀ. ਸੀ. ਹੁੰਦਿਆਂ ਸਰਕਾਰੀ ਰਿਹਾਇਸ਼ ਪ੍ਰਦਾਨ ਕੀਤੀ ਗਈ ਸੀ। ਪਰਮਪਾਲ ਕੌਰ ਨੇ ਇਤਰਾਜ਼ ਨਹੀਂ (ਐਨ ਓ ਸੀ) ਲੈਣ ਵਾਸਤੇ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਉਸਨੂੰ ਐਨ. ਓ. ਸੀ. ਦੇਣ ਤੋਂ ਨਾਂਹ ਕਰ ਦਿੱਤੀ ਸੀ ਜਿਸ ਮਗਰੋਂ ਉਹਨਾਂ ਬਤੌਰ ਆਈ ਏ ਐਸ ਅਸਤੀਫਾ ਦੇ ਦਿੱਤਾ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.