
ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗੋਲੀਆਂ ਚਲਾਉਣ ਵਾਲੇ ਦੀ ਹੋਈ ਫੜੋ-ਫੜੀ
- by Jasbeer Singh
- August 22, 2025

ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗੋਲੀਆਂ ਚਲਾਉਣ ਵਾਲੇ ਦੀ ਹੋਈ ਫੜੋ-ਫੜੀ ਹਰਿਆਣਾ, 22 ਅਗਸਤ 2025 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਪ੍ਰਸਿੱਧ ਯੂ-ਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਆਂ ਚਲਾਉਣ ਵਾਲਿਆਂ ਵਿਚੋਂ ਇਕ ਦੀ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਕੌਣ ਹੈ ਜਿਸਨੂੰ ਪੁਲਸ ਨੇ ਕੀਤਾ ਹੈ ਕਾਬੂ ਫਰੀਦਾਬਾਦ ਕਰਾਈਮ ਬ੍ਰਾਂਚ ਦੀ ਪੁਲਸ ਪਾਰਟੀ ਵਲੋਂ ਐਲਵਿਸ਼ ਯਾਦਵ ਦੇ ਘਰ ਗੋਲੀਆਂ ਚਲਾਉਣ ਵਾਲਿਆਂ ਵਿਚੋਂ ਜਿਸ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਇਸ਼ਾਂਤ ਉਰਫ ਈਸ਼ੂ ਗਾਂਧੀ ਨਾਮ ਦਾ ਵਿਅਕਤੀ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ਼ਾਂਤ ਫ਼ਰੀਦਾਬਾਦ ਵਿੱਚ ਛਿਪਿਆ ਹੋਇਆ ਹੈ, ਜਿਸ ਤੇ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਟੀਮ ਨੇ ਸਵੇਰੇ 4 ਵਜੇ ਪਾਰਵਤੀਆ ਕਲੋਨੀ ਵਿੱਚ ਛਾਪਾ ਮਾਰਿਆ। ਇਸ਼ਾਂਤ ਨੇ ਫੜੋ ਫੜੀ ਤੋਂ ਬਚਣ ਲਈ ਚਲਾ ਦਿੱਤੀਆਂ ਗੋਲੀਆਂ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਆਪ ਨੂੰ ਬਚਾਉਣ ਲਈ ਭੱਜ ਰਹੇ ਇਸ਼ਾਂਤ ਨੇ ਆਖਰਕਰ ਪੁਲਸ `ਤੇ ਹੀ ਗੋਲੀਆਂ ਚਲਾ ਦਿੱਤੀਆਂ, ਜਿਸਦੇ ਜਵਾਬ ਵਿਚ ਕਾਰਵਾਈ ਕਰਦਿਆਂ ਇਸ਼ਾਂਤ ਲੱਤ ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।