ਮਹਿਲਾ ਕਮਿਸ਼ਨ ਚੇਅਰਪਰਸਨ ਨੂੰ ਅਸ਼ਲੀਲ ਸੰਦੇਸ਼ ਭੇਜਣ ਵਾਲਾ ਗ੍ਰਿਫ਼ਤਾਰ
- by Jasbeer Singh
- April 2, 2026
ਮਹਿਲਾ ਕਮਿਸ਼ਨ ਚੇਅਰਪਰਸਨ ਨੂੰ ਅਸ਼ਲੀਲ ਸੰਦੇਸ਼ ਭੇਜਣ ਵਾਲਾ ਗ੍ਰਿਫ਼ਤਾਰ ਤਿਰੂਵਨੰਤਪੁਰਮ, 2 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਵਿਖੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਇਕ ਵਿਅਕਤੀ ਵਲੋਂ ਅਸ਼ਲੀਲ ਸੰਦੇਸ਼ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਇਹ ਵਿਅਕਤੀ ਕੇਰਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਅਸ਼ਲੀਲ ਸੰਦੇਸ਼ ਤੇ ਫੋਟੋਆਂ ਭੇਜਣ ਦੇ ਦੋਸ਼ ਹੇਠ 37 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਦੱਸਿਆ ਕਿ ਮੁਲਜ਼ਮ ਕੰਨੂਰ ਜਿ਼ਲੇ ਦੇ ਤਾਲੀਪਰੰਬਾ ਦਾ ਰਹਿਣ ਵਾਲਾ ਪੀ. ਜਗਦੀਸ਼ ਹੈ। ਉਸ ਨੂੰ 27 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਅਗਲੇ ਦਿਨ ਤਿਰੂਵਨੰਤਪੁਰਮ ਦੀ ਇਕ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ ਸੀ । ਫੋਨ ਦੀ ਜਾਂਚ ਵਿਚ ਹੋਰ ਵੀ ਹੋੋਏ ਹਨ ਖੁਲਾਸੇ ਕਮਿਸ਼ਨ ਦੀ ਚੇਅਰਪਰਸਨ ਤੇ ਵਕੀਲ ਪੀ. ਸਤੀਦੇਵੀ ਦੀ ਸਿ਼ਕਾਇਤ `ਤੇ ਵੱਖ-ਵੱਖ ਧਾਰਾਵਾਂ ਹੇਠ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਤਿਰੂਵਨੰਤਪੁਰਮ ਸਿਟੀ ਸਾਈਬਰ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੇ ਫੋਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਕਈ ਹੋਰ ਔਰਤਾਂ ਨੂੰ ਵੀ ਇਸੇ ਤਰ੍ਹਾਂ ਦੇ ਅਸ਼ਲੀਲ ਸੰਦੇਸ਼ ਤੇ ਫੋਟੋਆਂ ਭੇਜੀਆਂ ਸਨ ।
