
National
0
ਮੁੱਖ ਮੰਤਰੀ ਦਿੱਲੀ ਰੇਖਾ ਗੁਪਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ
- by Jasbeer Singh
- June 7, 2025

ਮੁੱਖ ਮੰਤਰੀ ਦਿੱਲੀ ਰੇਖਾ ਗੁਪਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ ਨਵੀਂ ਦਿੱਲੀ, 7 ਜੂਨ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਭਾਜਪਾਈ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਬੀਤੇ ਦਿਨੀਂ ਕਾਲਰ ਰਾਹੀਂ ਗਾਜੀਆਬਾਦ ਤੋਂ ਦੇਰ ਰਾਤ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਦਿੱਲੀ ਪੁਲਸ ਤੇ ਗਾਜੀਆਬਾਦ ਪੁਲਸ ਦੀ ਮੁਸਤੈਦੀ ਨਾਲ ਪਕੜ ਲਿਆ ਗਿਆ ਹੈ। ਆਖਰ ਕੌਣ ਹੈ ਪਕੜਿਆ ਗਿਆ ਵਿਅਕਤੀ ਗਾਜ਼ੀਆਬਾਦ ’ਚ ਕੋਤਵਾਲੀ ਪੁਲਸ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲੇ ਮੁਲਜ਼ਮ ਸ਼ਲੋਕ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਡੀ. ਸੀ. ਪੀ. (ਸਿਟੀ) ਧਵਲ ਜੈਸਵਾਲ ਨੇ ਦੱਸਿਆ ਹੈ ਕਿ 32 ਸਾਲਾ ਇਹ ਸ਼ਲੋਕ ਤ੍ਰਿਪਾਠੀ ਜਿਸਨੇ ਸ਼ਰਾਬ ਦੇ ਨਸ਼ੇ ਵਿਚ ਫ਼ੋਨ ਕੀਤਾ ਅਤੇ ਫਿਰ ਅਪਣਾ ਮੋਬਾਈਲ ਬੰਦ ਕਰ ਦਿਤਾ ਸੀ ਨੂੰ ਫੜ ਕੇ ਦਿੱਲੀ ਪੁਲਸ ਦੇ ਹਵਾਲੇ ਕਰ ਦਿਤਾ ਗਿਆ ਹੈ।