
ਮਹਿਲਾਵਾਂ ਨੂੰ ਵੀ 14 ਜੂਨ ਦੇ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਵਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ- ਡਾ ਸੁਸ਼ੀਲਾ ਸ਼ਰਮਾ
- by Jasbeer Singh
- June 7, 2025

ਮਹਿਲਾਵਾਂ ਨੂੰ ਵੀ 14 ਜੂਨ ਦੇ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਵਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ- ਡਾ ਸੁਸ਼ੀਲਾ ਸ਼ਰਮਾ ਅੱਜ ਸੰਸਥਾ ਮਰੀਜ ਮਿਤਰਾਂ ਦੇ ਮੈਂਬਰ ਡਾ ਸੁਸ਼ੀਲਾ ਸ਼ਰਮਾ ਵਲੋਂ ਆਪਣੇ ਜਨਮ ਦਿਨ ਤੇ ਵਿਸੇਸ਼ ਤੌਰ ਤੇ ਸਰਕਾਰੀ ਬਲੱਡ ਸੈਂਟਰ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚ ਕੇ ਖੂਨਦਾਨ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਵੀ ਸੰਸਥਾ ਮਰੀਜ ਮਿਤਰਾ ਵਲੋਂ 14 ਜੂਨ ਦਿਨ ਸ਼ਨੀਵਾਰ ਨੂੰ ਲਗਾਏ ਜਾ ਰਹੇ ਖੂਨਦਾਨ ਕੈਂਪ ਚ ਪਹੁੰਚ ਕੇ ਵਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮਹਿਲਾਵਾਂ ਸਾਲ ਚ ਤਿੰਨ ਵਾਰ ਹਰ ਚਾਰ ਮਹੀਨੇ ਬਾਅਦ ਖੂਨਦਾਨ ਕਰ ਸਕਦੀਆਂ ਹਨ।ਮਹਿਲਾਵਾਂ ਦਾ ਖੂਨ 12 ਗ੍ਰਾਮ ਤੋਂ ਵੱਧ ਹੋਣ ਤੇ ਹੀ ਬਲੱਡ ਸੈਂਟਰ ਵਲੋਂ ਬਲੱਡ ਲਿੱਤਾ ਜਾਂਦਾ ਹੈ। ਮਹਿਲਾਵਾਂ ਆਪਣੀ ਮਾਹਵਾਰੀ (Periods) ਤੋਂ ਪੰਜ ਦਿਨ ਪਹਿਲਾਂ ਜਾਂ ਬਾਅਦ ਚ ਖੂਨਦਾਨ ਕਰ ਸਕਦੀਆਂ ਹਨ। ਖੂਨਦਾਨ ਤੋਂ ਇਲਾਵਾ ਮਹਿਲਾਵਾਂ ਪਲੇਟਲੈਟ ਸੈਲ ਵੀ ਦਾਨ ਕਰ ਸਕਦੀਆਂ ਹਨ। ਇਸ ਮੌਕੇ ਬਲੱਡ ਡੋਨੇਸ਼ਨ ਮੋਟੀਵੇਟਰ ਗੁਰਮੁੱਖ ਗੁਰੂ ਨੇ ਦਸਿਆ ਕਿ ਸੰਸਥਾ ਮਰੀਜ ਮਿਤਰਾ ਵਲੋਂ ਵਰਲਡ ਬੈਂਕ ਡੋਨਰ ਦਿਵਸ ਤੇ ਵਿਸ਼ਾਲ ਖੂਨਦਾਨ ਕੈਂਪ 14 ਜੂਨ ਦਿਨ ਸ਼ਨੀਵਾਰ ਨੂੰ ਸਰਕਾਰੀ ਬਲੱਡ ਸੈਂਟਰ ਰਜਿੰਦਰਾ ਹਸਪਤਾਲ ਪਟਿਆਲਾ ਦੇ ਅੰਦਰ ਹੀ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚਲੇ ਗਾ। ਸੰਸਥਾ ਵਲੋਂ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਹ ਕੈਂਪ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਅਤਿ ਜ਼ਰੂਰਤਮੰਦ ਮਰੀਜਾਂ, ਥੈਲੇਸੀਮਿਆ ਪੀੜਤ ਬਚਿਆਂ, ਗਰਭਵਤੀ ਔਰਤਾਂ, ਕੈਂਸਰ ਰੋਗੀਆਂ, ਦੁਰਘਟਨਾ ਗ੍ਰਸਤ ਮਰੀਜਾਂ ਆਦਿ ਲਈ ਵਿਸੇਸ਼ ਤੌਰ ਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਅੱਤ ਗਰਮੀ ਪੈਣ ਕਾਰਨ ਸਰਕਾਰੀ ਬਲੱਡ ਸੈਂਟਰ ਰਜਿੰਦਰਾ ਹਸਪਤਾਲ ਚ ਖੂਨ ਦੀ ਭਾਰੀ ਘਾਟ ਚਲ ਰਹੀ ਹੈ। ਇਸ ਲਈ ਸਮੂਹ ਖੂਨਦਾਨੀਆਂ ਨੂੰ ਸੰਸਥਾ ਮਰੀਜ ਮਿਤਰਾ ਵਲੋਂ ਸਮੇਂ ਤੇ ਪਹੁੰਚੇ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਸਰਕਾਰੀ ਬਲੱਡ ਸੈਂਟਰ ਦੇ ਡਾ ਲਵਲੀਨ ਤੇ ਡਿਊਟੀ ਸਟਾਫ ਵਿਕਾਸ ਜੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।