ਹਰਦੋਈ `ਚ ਰੇਲਵੇ ਟਰੈਕ `ਤੇ ਮਿਲੀਆਂ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ
- by Jasbeer Singh
- January 16, 2026
ਹਰਦੋਈ `ਚ ਰੇਲਵੇ ਟਰੈਕ `ਤੇ ਮਿਲੀਆਂ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ ਹਰਦੋਈ, 16 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜਿ਼ਲੇ `ਚ ਹਰਦੋਈ ਸਟੇਸ਼ਨ ਦੇ ਕੋਲ ਰੇਲਵੇ ਟਰੈਕ ਦੇ ਨੇੜੇ ਇਕ ਨੌਜਵਾਨ ਅਤੇ ਮੁਟਿਆਰ ਦੀਆਂ ਬੁਰੀ ਤਰ੍ਹਾਂ ਖਰਾਬ ਹੋਈਆਂ ਲਾਸ਼ਾਂ ਮਿਲਣ ਨਾਲ ਇਲਾਕੇ `ਚ ਸਨਸਨੀ ਫੈਲ ਗਈ । ਪੁਲਸ ਹੁਣ ਇਸ ਦੀ ਹਾਦਸਾ, ਖ਼ੁਦਕੁਸ਼ੀ ਜਾਂ ਕਿਸੇ ਹੋਰ ਸਾਜਿ਼ਸ਼ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਲਾਸ਼ਾਂ ਲਈਆਂ ਕਬਜੇ ਵਿਚ ਜਾਣਕਾਰੀ ਅਨੁਸਾਰ ਕੋਤਵਾਲੀ ਦਿਹਾਤੀ ਥਾਣੇ ਅਧੀਨ ਪੈਂਦੇ ਖਦਰਾ ਰੇਲਵੇ ਫਾਟਕ ਕੋਲ ਸਵੇਰੇ ਲੱਗਭਗ 3 ਵਜੇ ਲਾਸ਼ਾਂ ਮਿਲੀਆਂ । ਸਥਾਨਕ ਲੋਕਾਂ ਦੀ ਸੂਚਨਾ `ਤੇ ਮੌਕੇ `ਤੇ ਪਹੁੰਚੀ ਪੁਲਸ ਨੇ ਪਿੱਲਰ ਨੰਬਰ 1173 ਦੇ ਨੇੜਿਓਂ ਦੋਵੇਂ ਲਾਸ਼ਾਂ ਕਬਜ਼ੇ `ਚ ਲਈਆਂ। ਲਾਸ਼ਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਮੁੱਢਲੇ ਤੌਰ `ਤੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤ ਟ੍ਰੇਨ ਦੀ ਲਪੇਟ `ਚ ਆਉਣ ਕਾਰਨ ਹੋਈ ਹੋ ਸਕਦੀ ਹੈ। ਮ੍ਰਿਤਕਾਂ ਦੀ ਉਮਰ ਕ੍ਰਮਵਾਰ ਲੱਗਭਗ 22 ਅਤੇ 25 ਸਾਲ ਦੱਸੀ ਜਾ ਰਹੀ ਹੈ । ਪੁਲਸ ਲਗਾ ਰਹੀ ਹੈ ਘਟਨਾਕ੍ਰਮ ਪਿੱਛੇ ਕੀ ਰਿਹਾ ਕਾਰਨ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ `ਤੇ ਸੀ. ਓ. ਸਿਟੀ ਅੰਕਿਤ ਮਿਸ਼ਰਾ ਅਤੇ ਵਧੀਕ ਪੁਲਸ ਕਪਤਾਨ ਪੱਛਮੀ ਮਾਰਤੰਡ ਪ੍ਰਕਾਸ਼ ਸਿੰਘ ਵੀ ਪਹੁੰਚੇ ਅਤੇ ਨਿਰੀਖਣ ਕੀਤਾ । ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੂੰ ਤੁਰੰਤ ਮੌਕੇ `ਤੇ ਭੇਜਿਆ ਗਿਆ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਫਿਲਹਾਲ ਮ੍ਰਿਤਕਾਂ ਦੀ ਸ਼ਨਾਖ਼ਤ ਅਤੇ ਘਟਨਾਕ੍ਰਮ ਦੇ ਪਿੱਛੇ ਦੀ ਵਜ੍ਹਾ ਪਤਾ ਲਾਉਣ `ਚ ਜੁਟੀ ਹੈ ।
