post

Jasbeer Singh

(Chief Editor)

National

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ

post-img

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ ਇੰਫ਼ਾਲ/ਕੋਲਕਾਤਾ, 7 ਸਤੰਬਰ : ਮਲੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਸਵੇਰ ਹੋਈ ਹਿੰਸਾ ਦੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਘਟਨਾ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਖਾੜਕੁ ਇਕ ਸੁਨਸਾਨ ਘਰ ਵਿਚ ਵੜ ਗਏ ਅਤੇ ਉਥੇ ਰਹਿੰਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਹਾੜੀਆਂ ਵਿੱਚ ਲੜਾਕੂ ਭਾਈਚਾਰੇ ਦੇ ਵਿਚਕਾਰ ਗੋਲੀ ਬਾਰੀ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ।

Related Post