
ਮਨਜਿੰਦਰ ਸਿੰਘ ਜਿੰਦਰੀ ਤੇ ਸੰਤੋਖ ਸਿੰਘ ਬੁੱਗਾ ਨੇ ਕੀਤੀ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ-ਪ੍ਰਗ
- by Jasbeer Singh
- June 27, 2025

ਮਨਜਿੰਦਰ ਸਿੰਘ ਜਿੰਦਰੀ ਤੇ ਸੰਤੋਖ ਸਿੰਘ ਬੁੱਗਾ ਨੇ ਕੀਤੀ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ-ਪ੍ਰਗਟ ਸਿੰਘ ਗਲਵੱਟੀ ਵਲੋਂ ਘਰ ਵਾਪਸੀ ਨਾਭਾ, 27 ਜੂਨ : ਕਾਂਗਰਸੀ ਆਗੂਆਂ ਮਨਜਿੰਦਰ ਸਿੰਘ ਜਿੰਦਰੀ ਵਾਈਸ ਪ੍ਰਧਾਨ ਯੂਥ ਕਾਂਗਰਸ ਪੰਜਾਬ ਤੇ ਸੰਤੋਖ ਸਿੰਘ ਬੁੱਗਾ ਨੇ ਅੱਜ ਆਪਣੇ ਪਿਤਾ ਦੇ ਕਰੀਬੀ ਦੋਸਤ ਪ੍ਰਗਟ ਗਲਵੱਟੀ ਦੇ ਘਰ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਨਾਭਾ ਦੇ ਕੋਆਰਡੀਨੇਟਰ ਨਰਿੰਦਰ ਲਾਲੀ ਵੀ ਮੌਜੂਦ ਸਨ ਜਿਨ੍ਹਾਂ ਨੇ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਇਸ ਮੋਕੇ ਜਿਦਰੀ ਦੀ ਪ੍ਰੇਰਨਾ ਸਦਕਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਚ ਪ੍ਰਗਟ ਸਿੰਘ ਗਲਵੱਟੀ ਨੇ ਮੁੜ ਕਾਂਗਰਸ ਦਾ ਪੱਲਾ ਫੜਦਿਆਂ ਘਰ ਵਾਪਸੀ ਕੀਤੀ ਜਿਸ ਉਪਰੰਤ ਮਨਜਿੰਦਰ ਸਿੰਘ ਜਿੰਦਰੀ ਤੇ ਸੰਤੋਖ ਸਿੰਘ ਬੁੱਗਾ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲੇਗਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਜੁਝਾਰੂ ਆਗੂ ਸਤਪਾਲ ਨਾਲ ਮੁਲਾਕਾਤ ਕੀਤੀ ਤੇ ਸਿਹਤਯਾਬੀ ਬਾਰੇ ਅਕਾਲ ਪੁਰਖ ਕੋਲੋਂ ਅਰਦਾਸ ਕਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਟੂ ਢੀਂਗੀ (ਦਿਹਾਤੀ ਪ੍ਰਧਾਨ), ਮਨਜਿੰਦਰ ਜਿੰਦਰੀ (ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ), ਸਹਿਜਵੀਰ ਸਿੰਘ ਸਾਧੋਹੇੜੀ, ਜੱਤੀ ਅਭੇਪੁਰ, ਕੁਲਬੀਰ ਠੇਕੇਦਾਰ, ਸੋਨੀ ਅਚਲ, ਗੁਰਤੇਜ ਹਰੀਗੜ੍ਹ, ਕਰਮ ਸਿੰਘ ਹਰੀਗੜ੍ਹ, ਕੇਵਲ ਕ੍ਰਿਸ਼ਨ ਲੱਧਾਹੇੜੀ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।