post

Jasbeer Singh

(Chief Editor)

Sports

ਮਨਕੀਰਤ ਸਿੰਘ ਮਲੱਣ ਨੇ ਕਰਾਟੇ ਵਿੱਚ ਜਿੱਤਿਆ ਸਿਲਵਰ ਮੈਡਲ

post-img

ਮਨਕੀਰਤ ਸਿੰਘ ਮਲੱਣ ਨੇ ਕਰਾਟੇ ਵਿੱਚ ਜਿੱਤਿਆ ਸਿਲਵਰ ਮੈਡਲ ਪਟਿਆਲਾ, 27 ਸਤੰਬਰ 2025 : ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਕਲੱਸਟਰ ਦੀਆਂ ਕਲੱਸਟਰ ਪੱਧਰੀ ਖੇਡਾਂ ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ । ਇਹਨਾਂ ਖੇਡਾਂ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ ਦੇ ਚੌਥੀ ਕਲਾਸ ਦੇ ਵਿਦਿਆਰਥੀ ਮਨਕੀਰਤ ਸਿੰਘ ਮਲੱਣ ਪੁੱਤਰ ਮਨਪ੍ਰੀਤ ਸਿੰਘ ਮਲੱਣ ਨੇ ਆਪਣੇ ਕੋਚ ਮਿਸ ਕਿਰਨਜੋਤ ਕੌਰ, ਮਿਸ. ਸੰਦੀਪ ਕੌਰ, ਅਨਿਲ ਕੁਮਾਰ ਅਤੇ ਯਸ਼ਦੀਪ ਸਿੰਘ ਵਾਲੀਆ ਦੀ ਅਗਵਾਈ ਵਿੱਚ ਭਾਗ ਲਿਆ । ਮਨਕੀਰਤ ਸਿੰਘ ਮਲੱਣ ਨੇ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ।  ਮਨਕੀਰਤ ਸਿੰਘ ਮਲੱਣ ਨੇ ਕਰਾਟੇ ਵਿੱਚ -29 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਹਾਸਲ ਕੀਤਾ । ਮਿਸ. ਕਿਰਨਜੋਤ ਕੌਰ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਪਿਛਲੇ ਕਾਫੀ ਸਮੇਂ ਤੋਂ ਕਰਾਟੇ ਦੀ ਤਿਆਰੀ ਕਰ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਇਹ ਸਫਲਤਾ ਮਿਲੀ ਹੈ । ਮਿਸ. ਸੰਦੀਪ ਕੌਰ ਜੀ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਦੀ ਸਫਲਤਾ ਦਾ ਮੁੱਖ ਕਾਰਨ ਉਸ ਦਾ ਖੇਡ ਨਾਲ ਪਿਆਰ ਅਤੇ ਅਨੁਸ਼ਾਸ਼ਨ ਹੈ । ਯਸ਼ਦੀਪ ਸਿੰਘ ਵਾਲੀਆ ਨੇ ਕਿਹਾ ਕਿ ਮਨਕੀਰਤ ਸਿੰਘ ਮੱਲਣ ਦੀ ਕਰਾਟੇ ਦੀ ਖੇਡ ਵਿੱਚ ਦਿਨ ਪ੍ਰਤੀ ਦਿਨ ਸੁਧਾਰ ਆ ਰਿਹਾ ਹੈ, ਜਲਦੀ ਹੀ ਉਹ ਇਸ ਖੇਡ ਵਿੱਚ ਗੋਲਡ ਮੈਡਲ ਹਾਸਲ ਕਰੇਗਾ । ਅਨਿਲ ਕੁਮਾਰ ਨੇ ਕਿਹਾ ਕਿ ਮਨਕੀਰਤ ਸਿੰਘ ਮੱਲਣ ਬਹੁਤ ਹੀ ਮਿਹਨਤੀ ਖਿਡਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗਾ । ਇਸ ਮੌਕੇ ਸ੍ਰੀਮਤੀ ਮਮਤਾ ਰਾਣੀ, ਸੁਰਿੰਦਰਪਾਲ ਸਿੰਘ, ਆਸਾ ਸਿੰਘ, ਜਸਵਿੰਦਰ ਸਿੰਘ, ਮਿਸ. ਸਿਮਰਨ ਕੌਰ ਅਤੇ ਹੋਰ ਕੋਚ ਮੌਜੂਦ ਸਨ ।

Related Post