
ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਮੁੜ ਉਭਾਰਨ ਲਈ ਮਾਨ ਸਰਕਾਰ ਦੀ ਖਿਡਾਰੀਆਂ ਲਈ ਵੱਡੀ ਪਹਿਲਕਦਮੀ: ਗੁਰਲਾਲ ਘਨੌਰ
- by Jasbeer Singh
- May 31, 2025

ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਮੁੜ ਉਭਾਰਨ ਲਈ ਮਾਨ ਸਰਕਾਰ ਦੀ ਖਿਡਾਰੀਆਂ ਲਈ ਵੱਡੀ ਪਹਿਲਕਦਮੀ: ਗੁਰਲਾਲ ਘਨੌਰ ਖਿਡਾਰੀਆਂ ਨੂੰ ਏਸ਼ੀਅਨ ਗੇਮਜ਼ ਦੀ ਤਿਆਰੀ ਲਈ 8-8 ਲੱਖ ਦੀ ਮਦਦ ਸ਼ਲਾਘਾਯੋਗ ਉਪਰਾਲਾ ਘਨੌਰ, 31 ਮਈ : ਪੰਜਾਬ ਦੀ ਮਾਨ ਸਰਕਾਰ ਨੇ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬੀ ਖਿਡਾਰੀਆਂ ਦੀ ਤਿਆਰੀ ਲਈ ਵੱਡੀ ਅਤੇ ਇਤਿਹਾਸਕ ਪਹਿਲਕਦਮੀ ਲੈਂਦਿਆਂ, ਉਨ੍ਹਾਂ ਨੂੰ 8-8 ਲੱਖ ਰੁਪਏ ਦੀ ਨਕਦੀ ਮਦਦ ਦਿੱਤੀ ਹੈ। ਇਹ ਪਹਿਲ ਮੌਜੂਦਾ ਸਰਕਾਰ ਦੀ ਖੇਡਾਂ ਪ੍ਰਤੀ ਵਚਨਬੱਧਤਾ ਅਤੇ ਖਿਡਾਰੀਆਂ ਦੀ ਭਵਿੱਖ ਨਿਰਮਾਣ ਵੱਲ ਇੱਕ ਵੱਡਾ ਕਦਮ ਹੈ।ਇਹ ਵਿਚਾਰ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਨਸ਼ਾ ਮੁਕਤੀ ਯਾਤਰਾ ਤਹਿਤ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਘਨੌਰ ਦੇ ਪਿੰਡ ਰਾਏਪੁਰ,ਪਿੰਡ ਖਲਾਸਪੁਰ ਆਦਿ ਵਿਖੇ ਪਿੰਡਾਂ ‘ਚ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਨੌਜਵਾਨਾਂ ਨੂੰ ਵਾਲੀਬਾਲ ਕੋਟ ਤਿਆਰ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਹੋਏ ਕੀਤਾ।ਇਸ ਸਬੰਧੀ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਲਈ ਲਿਆ ਗਿਆ ਇਹ ਇਤਿਹਾਸਕ ਫੈਸਲਾ ਖਿਡਾਰੀਆਂ ਅੰਦਰ ਜਨੂੰਨ ਅਤੇ ਦ੍ਰਿੜ੍ਹਤਾ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਨੂੰ ਖੇਡਾਂ ਦਾ ਹਬ ਬਣਾਉਣ ਲਈ ਯਤਨਸ਼ੀਲ ਹਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਖੇਡ ਨੀਤੀ ਲਾਗੂ ਕੀਤੀ ਹੈ, ਜੋ ਖਿਡਾਰੀਆਂ ਲਈ ਨਵੇਂ ਦਰਵਾਜ਼ੇ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ ਹੈ ਜਿਸ ਨੇ ਏਸ਼ੀਅਨ ਗੇਮਜ਼ ਲਈ ਖਿਡਾਰੀਆਂ ਨੂੰ ਨਕਦੀ ਰਾਸ਼ੀ ਦੇ ਕੇ ਉਨ੍ਹਾਂ ਦੀ ਤਿਆਰੀ ਵਿੱਚ ਸਿਧਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਵੀ ਮਾਨ ਸਰਕਾਰ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਕਿਉਂਕਿ ਖਿਡਾਰੀਆਂ ਲਈ ਨਾ ਸਿਰਫ ਆਰਥਿਕ ਸਹਾਇਤਾ ਹੈ, ਸਗੋਂ ਇੱਕ ਮਾਨਸਿਕ ਉਤਸ਼ਾਹ ਵੀ ਹੈ ਜੋ ਉਨ੍ਹਾਂ ਨੂੰ ਆਪਣੀ ਤਿਆਰੀ ਨੂੰ ਹੋਰ ਨਿਖਾਰਨ ਲਈ ਉਤਸ਼ਾਹਤ ਕਰੇਗਾ। ਏਸ਼ੀਅਨ ਗੇਮਜ਼ ਦੀ ਤਿਆਰੀ ਲਈ ਖਿਡਾਰੀਆਂ ਨੇ ਮੰਨਿਆ ਕਿ ਇਹ ਮਦਦ ਉਨ੍ਹਾਂ ਦੀ ਖੇਡ ਦੇ ਪ੍ਰਦਰਸ਼ਨ ਵਿੱਚ ਵਾਧਾ ਕਰੇਗੀ।ਵਿਧਾਇਕ ਗੁਰਲਾਲ ਘਨੌਰ ਕਿਹਾ ਕਿ ਸੂਬਾ ਸਰਕਾਰ ਦੇ ਇਹ ਯਤਨ ਨਾ ਸਿਰਫ ਮੌਜੂਦਾ ਖਿਡਾਰੀਆਂ ਲਈ ਸਹਾਰਾ ਹਨ, ਸਗੋਂ ਆਉਣ ਵਾਲੀ ਪੀੜ੍ਹੀ ਲਈ ਵੀ ਇੱਕ ਪ੍ਰੇਰਨਾ ਦਾ ਸਰੋਤ ਬਣਨਗੇ। ਇਹ ਕਦਮ ਪੰਜਾਬ ਵਿੱਚ ਖੇਡਾਂ ਦੇ ਪ੍ਰਤੀ ਨਵੀਂ ਸੋਚ ਅਤੇ ਨਵੀਂ ਦਿਸ਼ਾ ਨੂੰ ਦਰਸਾਉਂਦਾ ਹੈ। ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਵੀ ਜੋ ਵੀ ਖਿਡਾਰੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਲੋਹਾ ਮਨਵਾਉਣ ਦੀ ਯੋਗਤਾ ਰੱਖਦੇ ਹਨ, ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਏਸ਼ੀਅਨ ਗੇਮਜ਼ ਲਈ 8-8 ਲੱਖ ਰੁਪਏ ਦੀ ਨਕਦੀ ਮਦਦ ਨਾ ਸਿਰਫ ਖਿਡਾਰੀਆਂ ਲਈ ਆਰਥਿਕ ਮਦਦ ਹੈ, ਸਗੋਂ ਇਹ ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਮੁੜ ਉਭਾਰਨ ਦਾ ਸੰਕੇਤ ਵੀ ਹੈ। ਇਹ ਪਹਿਲਕਦਮੀ ਪੂਰੇ ਦੇਸ਼ ਲਈ ਇੱਕ ਮਾਡਲ ਸਾਬਤ ਹੋ ਸਕਦੀ ਹੈ, ਜਿੱਥੇ ਖਿਡਾਰੀਆਂ ਨੂੰ ਸਿਰਫ ਇਨਾਮ ਨਹੀਂ, ਸਗੋਂ ਤਿਆਰੀ ਲਈ ਵੀ ਸਰਕਾਰੀ ਸਹਿਯੋਗ ਮਿਲੇਗਾ।ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ,ਐਸ ਐਚ ਓ ਸਾਹਬ ਸਿੰਘ ਵਿੱਰਕ,ਸਰਪੰਚ ਇੰਦਰਜੀਤ ਸਿੰਘ ਸਿਆਲੂ, ਹਰਦੀਪ ਸਿੰਘ ਸਰਪੰਚ ਸਮਸ਼ਪੁਰ,ਸਰਪੰਚ ਪਿੰਦਰ ਬਘੋਰਾ, ਗੁਰਦੀਪ ਸਿੰਘ ਵਿੱਕਸੀ ਚੱਪੜ, ਮਲਕੀਤ ਸਿੰਘ ਸਰਪੰਚ ਉਕਸੀ, ਪ੍ਰੀਤ ਸਰਪੰਚ ਖਲਾਸਪੁਰ, ਸਰਪੰਚ ਜੱਸੀ ਢਿੱਲੋਂ ਖੇੜੀਗੁਰਨਾ ਸਮੇਤ ਪੰਚ ਸਰਪੰਚ ਅਤੇ ਪਾਰਟੀ ਅਹੁਦੇਦਾਰ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.