

ਥਾਣਾ ਅਨਾਜ ਮੰਡੀ ਪੁਲਸ ਕੀਤਾ ਬਸ ਡਰਾਈਵਰ ਵਿਰੁੱਧ ਫੇਟ ਮਾਰਨ ਤੇ ਕੇਸ ਦਰਜ ਪਟਿਆਲਾ, 1 ਜੂਨ () : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇਬਸ ਡਰਾਈਵਰ ਵਿਰੁਂੱ ਵੱਖ ਵੱਖ ਧਾਰਾਵਾਂ 281, 125 ਏ, 125 ਬੀ, 324 (4,5) ਬੀ. ਐਨ. ਐਸ. ਤਹਿਤ ਕਾਰ ਨੂੰ ਫੇਟ ਮਾਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਬਸ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਰਬਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਨੂਰਪੁਰ ਜਿਲਾ ਕਪੂਰਥਲਾ ਸ਼ਾਮਲ ਹਨ। ਕੀ ਹੈ ਸਮੁੱਚਾ ਮਾਮਲਾ : ਪੁਲਸ ਨੂੰਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਭਿਸ਼ੇਕ ਤ੍ਰਿਪਾਠੀ ਪੁੱਤਰ ਵਿਜੇਦਰਨਾਥ ਤ੍ਰਿਪਾਠੀ ਵਾਸੀ ਲਹਿਰੀ ਨਗਰ ਮੁੰਡਿਆ ਕਲਨ ਚੰਡੀਗੜ੍ਹਰੋਡ ਲੁਧਿਆਣਾ ਨੇ ਦੱਸਿਆ ਕਿ 29 ਮਈ ਨੂੰ ਜਦੋਂ ਉਹ ਆਪਣੇ ਹੈਲਪਰ ਸਮੇਤ ਕਾਰ ਵਿਚ ਸਵਾਰ ਹੋ ਕੇ ਟਰਾਈਕੋਨ ਸਿਟੀ ਸਰਹਿੰਦ ਰੋਡ ਪਟਿਆਲਾ ਕੋਲ ਜਾ ਰਹੇਸਨ ਤਾਂ ਬਸ ਦੇ ਉਪਰੋਕਤ ਡਰਾਈਵਰ ਨੇ ਆਪਣੀ ਬਸ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਉਨ੍ਹਾਂ ਦੀ ਕਾਰ ਵਿਚ ਮਾਰੀ, ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ।ਪੁਲਸ ਮੁਤਾਬਕ ਬਸ ਡਰਾਈਵਰ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਕਸੀਡੈਂਟ