post

Admin

(Chief Editor)

ਸਕੂਲ ਵਿੱਚ ਅੱਗ ਲੱਗਣ ਕਾਰਨ ਕਈ ਵਿਦਿਆਰਥੀਆਂ ਦੀ ਹੋਈ ਮੌਤ

post-img

ਸਕੂਲ ਵਿੱਚ ਅੱਗ ਲੱਗਣ ਕਾਰਨ ਕਈ ਵਿਦਿਆਰਥੀਆਂ ਦੀ ਹੋਈ ਮੌਤ ਨਵੀਂ ਦਿੱਲੀ : ਕੀਨੀਆ ਦੇ ਨਏਰੀ ਕਾਉਂਟੀ ਦੇ ਹਿਲਸਾਈਡ ਅੰਦਾਰਾਸ਼ਾ ਪ੍ਰਾਇਮਰੀ ਸਕੂਲ ਵਿਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਹੋਸਟਲ ਵਿੱਚ ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 13 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਪੁਲਿਸ ਬੁਲਾਰੇ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਅੱਗ ਵੀਰਵਾਰ ਰਾਤ ਨੂੰ ਨਯੇਰੀ ਕਾਉਂਟੀ ਦੇ ਹਿੱਲਸਾਈਡ ਐਂਡਰਾਸ਼ਾ ਪ੍ਰਾਇਮਰੀ ਵਿੱਚ ਲੱਗੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਾ ਕਾਰਨ ਕੀ ਹੈ।

Related Post

Instagram