
ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਕੇ ਦੇਣ ਦਾ ਲਾਲਚ ਦੇ ਕੇ ਪੈਸੇ ਦੀ ਮੰਗ ਕਰਨ ਵਾਲੇ ਸ਼ਰਾਰਤੀ ਵਿਅਕਤੀਆਂ ਤੋਂ
- by Jasbeer Singh
- July 23, 2024

ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਕੇ ਦੇਣ ਦਾ ਲਾਲਚ ਦੇ ਕੇ ਪੈਸੇ ਦੀ ਮੰਗ ਕਰਨ ਵਾਲੇ ਸ਼ਰਾਰਤੀ ਵਿਅਕਤੀਆਂ ਤੋਂ ਬਚਣ ਪਟਿਆਲਾ ਵਾਸੀ- ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਪਟਿਆਲਾ, 23 ਜੁਲਾਈ : ਇੱਕ ਬਿਆਨ ਜਾਰੀ ਕਰਦਿਆਂ ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਬਿਲਡਿੰਗ ਸ਼ਾਖਾ ਦੇ ਰੋਜ਼ਾਨਾ ਦੇ ਕੰਮ ਕਾਜ ਵਿਚ ਕੁੱਝ ਸ਼ਰਾਰਤੀ ਵਿਅਕਤੀ ਜੋ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ ਅਤੇ ਆਮ ਪਬਲਿਕ ਨੂੰ ਗੁਮਰਾਹ ਕਰ ਰਹੇ ਹਨ ਕਿ ਉਹ ਬਿਲਡਿੰਗ ਸ਼ਾਖਾ/ ਨਗਰ ਨਿਗਮ, ਪਟਿਆਲਾ ਦੇ ਅਧਿਕਾਰੀਆਂ ਤੋਂ ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਦੇਣਗੇ, ਦੇ ਲਾਲਚ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ, ਉਨ੍ਹਾਂ ਸ਼ਰਾਰਤੀ ਵਿਅਕਤੀਆਂ ਤੋ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਪਟਿਆਲਾ ਦੀ ਬਿਲਡਿੰਗ ਸ਼ਾਖਾ ਦੇ ਸਮੂਹ ਅਧਿਕਾਰੀ/ ਕਰਮਚਾਰੀ ਸਰਕਾਰ ਦੇ ਰੂਲਾਂ/ ਹਦਾਇਤਾਂ ਅਨੁਸਾਰ ਹੀ ਆਪਣਾ ਕੰਮ ਕਰਦੇ ਆ ਰਹੇ ਹਨ ਅਤੇ ਬਿਨ੍ਹਾਂ ਕਿਸੇ ਦਬਾਅ ਤੋ ਕੰਮ ਕਰਦੇ ਹਨ । ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ/ ਦੁਕਾਨਾਂ ਦੇ ਨਕਸ਼ੇ ਰੂਲਾਂ/ ਹਦਾਇਤਾਂ ਅਨੁਸਾਰ ਪਾਸ ਕਰਵਾ ਕੇ ਪ੍ਰਵਾਨਸ਼ੁਦਾ ਨਕਸ਼ੇ ਅਨੁਸਾਰ ਹੀ ਉਸਾਰੀ ਕਰਨ ਤਾਂ ਜ਼ੋ ਉਹ ਕਿਸੇ ਕਿਸਮ ਦੀ ਬਲੈਕਮੇਲਿੰਗ ਵਿਚ ਨਾ ਫੱਸਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਉਸਾਰੀਕਾਰ ਕਿਸੇ ਵੀ ਵਿਅਕਤੀ ਨੂੰ ਬਿਲਡਿੰਗ ਬਣਾਉਣ ਲਈ ਰਿਸ਼ਵਤ ਦੇਣ ਦੀ ਮੰਗ ਕਰਦੇ ਹਨ ਤਾਂ ਬੇਝਿਝਕ ਇਸਦੀ ਸੂਚਨਾ ਉਨ੍ਹਾਂ ਦੇ ਵੱਟਸਐਪ ‘ਤੇ ਭੇਜ ਸਕਦੇ ਹਨ ਜਿਸ ’ਤੇ ਫੋਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।